ਟਿਕਾਊ ਖੇਤੀਬਾੜੀ ਨੂੰ ਵਧਾਵਾ ਦੇਣ ਦੀ ਆਪਣੀ ਵਚਨਬੱਧਤਾ ਦੇ ਅਨੁਸਾਰ, ਐਫਐਮਸੀ ਇੰਡੀਆ ਨੇ ਕਿਸਾਨਾਂ ਵਿੱਚ ਪ੍ਰਬੰਧਨ ਦੀ ਮਹੱਤਤਾ ਨੂੰ ਦੱਸਦੇ ਹੋਏ ਅਤੇ ਦੇਸ਼ ਭਰ ਵਿੱਚ ਰੁੱਖ ਲਗਾਉਣ ਲਈ ਇੱਕ ਰਾਸ਼ਟਰ ਵਿਆਪੀ ਮੁਹਿੰਮ ਦੇ ਨਾਲ ਜੂਨ 5, 2021 ਨੂੰ ਵਿਸ਼ਵ ਵਾਤਾਵਰਣ ਦਿਵਸ ਮਨਾਇਆ।
ਆਉਣ ਵਾਲੇ ਖਰੀਫ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ, ਐਫਐਮਸੀ ਨੇ 16 ਪ੍ਰਦੇਸ਼ਾਂ ਵਿੱਚ 730 ਕਿਸਾਨ ਮੀਟਿੰਗ ਦਾ ਆਯੋਜਨ ਕਰਕੇ ਖੇਤੀਬਾੜੀ ਭਾਈਚਾਰੇ ਵਿੱਚ 28,000 ਤੋਂ ਵੱਧ ਤੱਕ ਪਹੁੰਚ ਕੀਤੀ. ਕੰਪਨੀ ਦੇ ਤਕਨੀਕੀ ਮਾਹਰਾਂ ਨੇ ਕਿਸਾਨਾਂ ਨੂੰ ਉਤਪਾਦ ਦੀ ਪ੍ਰਬੰਧਕੀ ਅਤੇ ਖੇਤੀਬਾੜੀ ਉਤਪਾਦਕਤਾ ਨੂੰ ਅਧਿਕਤਮ ਕਰਨ ਅਤੇ ਵਾਤਾਵਰਣ ਜੋਖਮ ਨੂੰ ਨਿਮਨਤਮ ਕਰਨ ਲਈ ਖੇਤੀਬਾੜੀ ਇਨਪੁੱਟ ਦੀ ਕੁਸ਼ਲ, ਸੁਰੱਖਿਅਤ ਅਤੇ ਸਮਝਦਾਰੀ ਨਾਲ ਵਰਤੋਂ ਕਰਨ ਬਾਰੇ ਸਿੱਖਿਆ ਪ੍ਰਦਾਨ ਕੀਤੀ. ਇਨ੍ਹਾਂ ਵਿੱਚ ਚੰਗੇ ਖੇਤੀਬਾੜੀ ਅਭਿਆਸ ਜਿਵੇਂ ਕਿ ਖੁਰਾਕ ਦੀਆਂ ਦਰਾਂ, ਵਰਤੇ ਜਾਣ ਵਾਲੇ ਉਪਕਰਣਾਂ ਦੀ ਸਹੀ ਦੇਖਭਾਲ, ਸਹੀ ਮਿਸ਼ਰਣ ਅਤੇ ਛਿੜਕਾਉਣ ਦੀਆਂ ਤਕਨੀਕਾਂ ਬਾਰੇ ਸਿਖਲਾਈ ਸ਼ਾਮਲ ਕੀਤੀ ਗਈ।
ਐਫਐਮਸੀ ਇੰਡੀਆ ਦੇ ਪ੍ਰਧਾਨ, ਸ਼੍ਰੀ ਪ੍ਰਮੋਦ ਥੋਟਾ ਨੇ ਕਿਹਾ, "ਇਸ ਸਾਲ ਦੇ ਵਿਸ਼ਵ ਵਾਤਾਵਰਣ ਦਿਵਸ 'ਤੇ ਸਾਡਾ ਜੋਰ ਸਥਾਈ ਖੇਤੀਬਾੜੀ ਨੂੰ ਵਧਾਉਣ ਲਈ ਸਭ ਤੋਂ ਵਧੀਆ ਅਭਿਆਸਾਂ ਬਾਰੇ ਕਿਸਾਨਾਂ ਨੂੰ ਸਿੱਖਿਆ ਦੇਣਾ ਸੀ. ਸਥਿਰਤਾ ਐਫਐਮਸੀ ਦੇ ਮੁੱਖ ਮੁੱਲਾਂ ਵਿਚੋਂ ਇੱਕ ਹੈ ਅਤੇ ਅਸੀਂ ਭਾਰਤ ਵਿੱਚ ਕਿਸਾਨਾਂ ਦੀ ਸਹਾਇਤਾ ਕਰਨ ਵਾਲੀ ਲਾਗਤ-ਪ੍ਰਭਾਵਸ਼ਾਲੀ, ਖੇਤੀ-ਵਾਤਾਵਰਣ ਤਕਨੀਕਾਂ ਦੇ ਵਿਕਾਸ ਲਈ ਕੰਮ ਕਰ ਰਹੇ ਹਾਂ. ਸਾਡੇ 2,000 ਤੋਂ ਵੱਧ ਤਕਨੀਕੀ ਮਾਹਰ, ਇੱਕ ਬਿਹਤਰ ਭਵਿੱਖ ਲਈ ਸਥਾਈ ਖੇਤੀਬਾੜੀ ਅਭਿਆਸਾਂ ਨੂੰ ਵਧਾਵਾ ਦੇਣ ਲਈ, ਸਾਲਾਨਾ ਦੋ ਮਿਲੀਅਨ ਤੋਂ ਵੱਧ ਕਿਸਾਨਾਂ ਨਾਲ ਗੱਲਬਾਤ ਕਰਦੇ ਹਨ. ਪ੍ਰੋਜੈਕਟ ਸਮਰਥ ਅਤੇ ਉਗਮ ਵਰਗੀਆਂ ਵੱਖੋ-ਵੱਖ ਪਹਿਲਕਦਮੀਆਂ ਅਤੇ ਭਾਈਚਾਰਕ ਪਹੁੰਚ ਦੇ ਪ੍ਰੋਗਰਾਮਾਂ ਰਾਹੀਂ ਸਾਡਾ ਟੀਚਾ ਖੇਤੀਬਾੜੀ ਭਾਈਚਾਰੇ ਨੂੰ ਸਸ਼ਕਤ ਬਣਾਉਣਾ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ.”
“ਐਫਐਮਸੀ ਨੈਤਿਕ ਉਤਪਾਦ ਦੀ ਪ੍ਰਬੰਧਕੀ ਅਤੇ ਉਤਪਾਦ ਦੇ ਜੀਵਨ ਚੱਕਰ ਦੇ ਨਾਲ-ਨਾਲ ਖੇਤੀਬਾੜੀ ਉਤਪਾਦਾਂ ਦੀ ਸੁਰੱਖਿਅਤ, ਸਥਾਈ ਅਤੇ ਨੈਤਿਕ ਵਰਤੋਂ ਨੂੰ ਵਧਾਵਾ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ," ਉਨ੍ਹਾਂ ਨੇ ਜੋੜਿਆ।
ਉਤਪਾਦ ਪ੍ਰਬੰਧਕੀ, ਉਪਭੋਗਤਾ ਵੱਲੋਂ ਕੀਤੀ ਜਾਣ ਵਾਲੀ ਵਰਤੋਂ ਨੂੰ ਸਮਝਣ ਤੋਂ ਲੈ ਕੇ, ਕੂੜੇ ਜਾਂ ਖਾਲੀ ਕੰਟੇਨਰ ਦੇ ਅੰਤਿਮ ਨਿਪਟਾਨ ਤੱਕ, ਉਤਪਾਦ ਜੀਵਨ ਚੱਕਰ ਦੇ ਸਾਰੇ ਪੜਾਵਾਂ ਨੂੰ ਜੋੜਦੀ ਹੈ।
ਐਫਐਮਸੀ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਭਾਰਤ ਵਿੱਚ ਫਸਲ ਚੇਨ ਅਤੇ ਭੂਗੋਲਿਕ ਖੇਤਰਾਂ ਵਿੱਚ ਭਾਰਤੀ ਕਿਸਾਨਾਂ ਨਾਲ ਮਿਲ ਕੇ ਉਤਪਾਦਕਤਾ ਵਿੱਚ ਸੁਧਾਰ ਲਿਆਉਣ ਅਤੇ ਕੰਪਨੀ ਦੀ ਪਾਏਦਾਰੀ ਦੇ ਟੀਚਿਆਂ ਦੇ ਨਾਲ ਉਤਪਾਦਾਂ ਦੇ ਪ੍ਰਬੰਧਨ ਨੂੰ ਮਜ਼ਬੂਤ ਕਰਨ ਵਾਲੀਆਂ ਪਹਿਲਕਦਮੀਆਂ ਵਿੱਚ ਵੱਧ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ।
ਵਿਸ਼ਵ ਵਾਤਾਵਰਣ ਦਿਵਸ ਨਾਲ ਸੰਬੰਧਿਤ ਕੋਸ਼ਿਸ਼ਾਂ ਵਜੋਂ, ਐਫਐਮਸੀ ਇੰਡੀਆ ਨੇ ਪੂਰੇ ਦੇਸ਼ ਵਿੱਚ 9,000 ਤੋਂ ਵੱਧ ਰੁੱਖ ਵੀ ਲਗਾਏ ਹਨ।