ਮੁੱਖ ਸਮੱਗਰੀ ਤੇ ਜਾਓ
ਮੀਨੂ ਖੋਲ੍ਹਣ ਲਈ ਕਲਿੱਕ ਕਰੋ
ਕਲਿੱਕ ਕਰੋ ਬੰਦ ਮੀਨੂ 'ਤੇ
ਮੁੱਖ ਸਮੱਗਰੀ ਸ਼ੁਰੂ ਕਰੋ

ਗੈਜ਼ਕੋ® ਉੱਲੀਨਾਸ਼ਕ

ਗੈਜ਼ਕੋ® ਇੱਕ ਵਿਆਪਕ ਉਲੀਨਾਸ਼ਕ ਦਵਾਈ ਹੈ, ਇਹ ਗੁਣਵੱਤਾ ਪੂਰਨ ਉਪਜ ਪ੍ਰਦਾਨ ਕਰਨ ਦੇ ਨਾਲ ਰੋਗਾਂ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ। ਇਹ ਦਵਾਈ ਨਾ ਸਿਰਫ ਰੋਗਾਂ ਤੇ ਨਿਯੰਤਰਣ ਪ੍ਰਦਾਨ ਕਰਦੀ ਹੈ, ਸਗੋਂ ਕਈ ਫਸਲਾਂ ਦੀ ਸਿਹਤ ਨੂੰ ਬਿਹਤਰ ਬਣਾਉਂਦੀ ਹੈ। ਇਹ ਪ੍ਰਮੁੱਖ ਫਸਲਾਂ ਲਈ ਸਟੈਂਡਰਡ ਦਵਾਈ ਦੇ ਰੂਪ ਵਿੱਚ ਵਰਤੀ ਜਾਂਦੀ ਹੈ ਅਤੇ ਵਿਸ਼ਵ ਪੱਧਰ ਤੇ ਸਥਾਪਿਤ ਐਮਆਰਐਲ ਹੈ।

ਇਸ ਵਿੱਚ ਸਟ੍ਰੋਬਿਲਯੂਰੀਨ ਅਤੇ ਟ੍ਰਾਈਜੋਲ ਰਸਾਇਣ ਦਾ ਮਿਸ਼ਰਨ ਹੈ, ਜੋ ਇਸਨੂੰ ਰੋਗਾਂ ਦੇ ਖਿਲਾਫ ਪ੍ਰਭਾਵਸ਼ਾਲੀ ਅਤੇ ਲੰਮੀ ਅਵਧੀ ਦੇ ਪ੍ਰਬੰਧਨ ਲਈ ਹੋਰ ਭਰੋਸੇਮੰਦ ਵਿਕਲਪ ਬਣਾਉਂਦਾ ਹੈ। ਗੈਜ਼ਕੋ® ਦੀ ਸਮੇਂ ਤੇ ਵਰਤੋਂ ਕਰਨ ਨਾਲ ਪੌਦਿਆਂ ਨੂੰ ਉੱਲੀ ਦੀ ਬੀਮਾਰੀ ਤੋਂ ਬਚਾਇਆ ਜਾ ਸਕਦਾ ਹੈ। ਇਹ ਕਵਕ ਨੂੰ ਵਧਣ ਤੋਂ ਵੀ ਰੋਕਦੀ ਹੈ।

ਵਿਸ਼ੇਸ਼ਤਾਵਾਂ

  • ਉੱਲੀ ਦੇ ਵਿਰੁੱਧ ਇੱਕ ਸ਼ਾਨਦਾਰ ਸੁਰੱਖਿਆ ਗਤੀਵਿਧੀ ਦੇ ਨਾਲ ਕਿਰਿਆ ਅਣੂਆਂ ਦੇ ਦੋ ਵੱਖੋ ਵੱਖਰੇ ਆਧੁਨਿਕ ਤਰੀਕਿਆਂ ਦਾ ਸੁਮੇਲ
  • ਟ੍ਰਾਈਫਲੋਕਸੀਸਟ੍ਰੋਬਿਨ ਤਕਨੀਕ, ਕਵਕ ਦੇ ਸਾਹ ਚੱਕਰ ਵਿੱਚ ਵਿਘਨ ਪਹੁੰਚਾਉਂਦੀ ਹੈ ਅਤੇ ਟੈਬੁਕੋਨਾਜੋਲ ਕਵਕ ਕੋਸ਼ਿਕਾ ਦੀਵਾਰ ਦੀ ਬਣਤਰ ਨੂੰ ਬਣਾਉਣ ਵਿੱਚ ਵਿਘਨ ਪਾਉਂਦਾ ਹੈ
  • ਗੈਜ਼ਕੋ® ਉੱਲੀਨਾਸ਼ਕ ਫਸਲ ਦੇ ਸਿਹਤ ਨੂੰ ਦਰੁਸਤ ਕਰਦਾ ਹੈ ਅਤੇ ਫਸਲ ਨੂੰ ਹਰਿਆਲੀ ਭਰੇ ਚੰਗੇ ਪ੍ਰਭਾਵ ਨਾਲ ਤੰਦਰੁਸਤ ਰੱਖਦਾ ਹੈ ਅਤੇ ਗੁਣਵੱਤਾ ਵਾਲੇ ਨਤੀਜੇ ਲਈ ਇੱਕ ਮਜ਼ਬੂਤ ਬੁਨਿਆਦ ਬਣਾਉਂਦਾ ਹੈ
  • ਮੈਸੋਸਟੇਮਿਕ ਕਿਰਿਆ (ਚੰਗੇ ਪ੍ਰਵੇਸ਼ ਅਤੇ ਮੁੜ-ਵਿਤਰਣ) ਪ੍ਰਦਰਸ਼ਤ ਕਰਦਾ ਹੈ, ਜੋ ਵੱਧ ਭਰੋਸੇਯੋਗ ਨਿਯੰਤਰਣ, ਵੱਧ ਉਪਜ ਅਤੇ ਕਟਾਈ ਵਾਲੇ ਅਨਾਜ ਅਤੇ ਫਲਾਂ ਦੀ ਬਿਹਤਰ ਗੁਣਵੱਤਾ ਪ੍ਰਦਾਨ ਕਰਦੀ ਹੈ
  • ਸੁਰੱਖਿਅਤ ਵਰਤੋਂ ਨਾਲ ਅਨੁਕੂਲ ਕੁਸ਼ਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ

ਕਿਰਿਆਸ਼ੀਲ ਤੱਤ

  • ਟੈਬੁਕੋਨਾਜੋਲ 50%
  • ਟ੍ਰਾਈਫਲੋਕਸੀਸਟ੍ਰੋਬਿਨ 25% ਡਬਲਯੂਜੀ

ਲੇਬਲ ਅਤੇ ਐਸਡੀਐਸ

4 ਲੇਬਲ ਉਪਲਬਧ ਹਨ

supporting documents

ਪ੍ਰੋਡਕਟ ਬਾਰੇ ਸੰਖੇਪ ਜਾਣਕਾਰੀ

ਕਿਸਾਨ ਆਮ ਤੌਰ ਤੇ ਬੀਮਾਰੀ ਦੀਆਂ ਸਮੱਸਿਆਵਾਂ ਲਈ ਵਿਆਪਕ, ਕਿਫਾਇਤੀ, ਭਰੋਸੇਮੰਦ ਅਤੇ ਲੰਮੇ ਸਮੇਂ ਦੇ ਨਿਰੰਤਰ ਸਮਾਧਾਨ ਖੋਜਦੇ ਹਨ। ਗੈਜ਼ਕੋ® ਉੱਲੀਨਾਸ਼ਕ, ਅਣੂਆਂ ਦੀ ਕਿਰਿਆ ਦੀਆਂ ਦੋ ਵਿਸ਼ੇਸ਼ ਵਿਧੀਆਂ ਦਾ ਅਨੋਖਾ ਸੁਮੇਲ ਦੇ ਨਾਲ, ਸ਼ੀਥ ਬਲਾਈਟ, ਡਰਟੀ ਪੈਨਿਕਲ, ਪਾਊਡਰੀ ਉੱਲੀ, ਅਰਲੀ ਬਲਾਈਟ, ਐਂਥਰੈਕਨੋਜ਼, ਪੀਲੀ ਕੁੰਗੀ (ਯੈਲੋ ਰਸਟ) ਵਰਗੀਆਂ ਵੱਡੀਆਂ ਬਿਮਾਰੀਆਂ ਦੇ ਵਿਰੁੱਧ ਚੰਗਾ ਅਸਰ ਦਿਖਾਉਂਦਾ ਹੈ। ਐਫਆਰਏਸੀ (3+11) ਸਮੂਹ ਦੇ ਦੋਹਰੇ ਮੋਡ ਤੋਂ ਅਣੂ, ਚੌਲ, ਕਣਕ ਅਤੇ ਪ੍ਰਮੁੱਖ ਐਫ ਐਂਡ ਵੀ ਫਸਲਾਂ ਵਿੱਚ ਆਰਥਿਕ ਤੌਰ ਤੇ ਪਰੇਸ਼ਾਨ ਕਰਨ ਵਾਲੀਆਂ ਬਿਮਾਰੀਆਂ ਉੱਤਮ ਅਤੇ ਭਰੋਸੇਯੋਗ ਨਿਯੰਤਰਣ ਪ੍ਰਦਾਨ ਕਰਦੇ ਹਨ। ਗੈਜ਼ਕੋ® ਉੱਲੀਨਾਸ਼ਕ, ਫਸਲ ਦੀ ਪੂਰੀ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਲੋੜੀਂਦੇ ਭੌਤਿਕ ਲਾਭ ਦਿੰਦਾ ਹੈ। ਇਹ ਫਸਲ ਦੀ ਉਪਜ ਅਤੇ ਕਟਾਈ ਕੀਤੇ ਅਨਾਜ ਦੀ ਗੁਣਵੱਤਾ ਤੇ ਲਾਭਦਾਇਕ ਪ੍ਰਭਾਵਾਂ ਦੇ ਨਾਲ-ਨਾਲ, ਇਹ ਟਿਕਾਊ, ਮੌਸਮ-ਸੁਰੱਖਿਅਤ ਅਤੇ ਰੋਗ ਨਿਯੰਤਰਕ ਵੀ ਹੈ।

ਫਸਲਾਂ

ਫਸਲਾਂ, ਟੀਚਿਤ ਕੀਟਾਂ, ਵਰਤੋਂ ਲਈ ਨਿਰਦੇਸ਼, ਪਾਬੰਦੀਆਂ ਅਤੇ ਸਾਵਧਾਨੀਆਂ ਦੀ ਅਧਿਕਾਰਤ ਸੂਚੀ ਲਈ ਹਮੇਸ਼ਾਂ ਉਤਪਾਦ ਲੇਬਲ ਦੇਖੋ। ਲੋੜੀਂਦੇ ਨਤੀਜਿਆਂ ਲਈ, ਦਿੱਤੇ ਗਏ ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਪਾਲਣਾ ਕਰੋ।

ਇਸ ਉਤਪਾਦ ਦੀ ਵਰਤੋਂ ਸਾਡੇ ਨਿਯੰਤਰਣ ਤੋਂ ਬਾਹਰ ਹੁੰਦੀ ਹੈ, ਇਸਲਈ ਅਸੀਂ ਉਤਪਾਦ ਦੀ ਸਮਾਨ ਗੁਣਵੱਤਾ ਨੂੰ ਛੱਡ ਕੇ ਕੋਈ ਭਰੋਸਾ ਨਹੀਂ ਦਿੰਦੇ ਹਾਂ।

ਪੂਰੀ ਫਸਲ ਸੂਚੀ

  • ਚੌਲ
  • ਮਿਰਚ
  • ਟਮਾਟਰ
  • ਕਣਕ
  • ਸੇਬ
  • ਮੂੰਗਫਲੀ
  • ਚਾਹ