ਮੁੱਖ ਸਮੱਗਰੀ ਤੇ ਜਾਓ
ਮੀਨੂ ਖੋਲ੍ਹਣ ਲਈ ਕਲਿੱਕ ਕਰੋ
ਕਲਿੱਕ ਕਰੋ ਬੰਦ ਮੀਨੂ 'ਤੇ
ਮੁੱਖ ਸਮੱਗਰੀ ਸ਼ੁਰੂ ਕਰੋ

ਐਫਐਮਸੀ ਭਾਰਤ ਦੇ ਪੇਂਡੂ ਇਲਾਕਿਆਂ ਵਿੱਚ ਕੋਵਿਡ-19 ਸੰਬੰਧੀ ਜਾਗਰੂਕਤਾ ਪ੍ਰਦਾਨ ਕਰਦੀ ਹੈ

ਭਾਰਤ ਦੇ ਲੋਕਾਂ ਨਾਲ ਖੜੇ ਰਹਿਣ ਦੀ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ ਐਫਐਮਸੀ ਇੰਡੀਆ ਕੋਵਿਡ-19 ਦੀ ਦੂਜੀ ਲਹਿਰ ਤੋਂ ਲੋਕਾਂ ਨੂੰ ਬਚਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਕੋਰੋਨਾਵਾਇਰਸ ਬਾਰੇ ਪੂਰੀ ਤਰ੍ਹਾਂ ਜਾਗਰੂਕਤਾ ਪੈਦਾ ਕਰਨ ਅਤੇ ਪਿੰਡਾਂ ਵਿੱਚ ਇਸਦਾ ਪ੍ਰਸਾਰ ਰੋਕਣ ਲਈ, ਦੇਸ਼ ਵਿੱਚ ਇੱਕ ਮਲਟੀ-ਚੈਨਲ ਸਿੱਖਿਆ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।

ਐਫਐਮਸੀ ਨੇ ਏਆਰਡੀਈਏ (ਐਗਰੀਕਲਚਰ ਰੂਰਲ ਡਿਵੈਲਪਮੈਂਟ ਐਂਡ ਐਨਵਾਇਰਮੈਂਟ ਅਵੇਅਰਨੈੱਸ) ਫਾਉਂਡੇਸ਼ਨ ਅਤੇ ਡਿਜ਼ੀਟਲ ਮੀਡੀਆ ਚੈਨਲ ਗ੍ਰੀਨਟੀਵੀ ਨਾਲ ਭਾਗੀਦਾਰੀ ਕੀਤੀ ਹੈ, ਜੋ 20 ਦਿਨਾਂ ਤੋਂ ਵੀ ਵੱਧ ਰੋਜ਼ਾਨਾ ਐਪੀਸੋਡ ਦੀ ਇੱਕ ਲੜੀ ਪ੍ਰਸਾਰਿਤ ਕਰੇਗੀ. ਹਰੇਕ ਇੰਟਰੈਕਟਿਵ ਐਪੀਸੋਡ ਵਿੱਚ ਇੱਕ ਮੈਡੀਕਲ ਮਾਹਰ ਸ਼ਾਮਲ ਹੋਣਗੇ, ਜੋ ਰੋਗ ਦੇ ਵੱਖ-ਵੱਖ ਪਹਿਲੂਆਂ ਬਾਰੇ ਦਰਸ਼ਕਾਂ ਨੂੰ ਸਿੱਖਿਆ ਦੇਣਗੇ ਅਤੇ ਲਾਈਵ ਸਟ੍ਰੀਮ ਦੇ ਦੌਰਾਨ ਸਵਾਲਾਂ ਦਾ ਜਵਾਬ ਦੇਣਗੇ।

ਐਫਐਮਸੀ ਇੰਡੀਆ ਦੇ ਰਾਸ਼ਟਰੀ ਵਿਕਰੀ ਅਤੇ ਮਾਰਕੀਟਿੰਗ ਡਾਇਰੈਕਟਰ ਰਵੀ ਅੰਨਾਵਰਪੂ ਨੇ ਕਿਹਾ, "ਪੇਂਡੂ ਖੇਤਰਾਂ ਵਿੱਚ ਕੋਵਿਡ-19 ਦੇ ਸੀਮਿਤ ਗਿਆਨ, ਜਾਂਚ ਅਤੇ ਇਲਾਜ ਪ੍ਰਤੀ ਲੋਕਾਂ ਦੀ ਝਿਜਕ ਨੇ, ਪਿੰਡ ਦੀ ਆਬਾਦੀ ਨੂੰ ਹੋਰ ਕਮਜ਼ੋਰ ਬਣਾ ਦਿੱਤਾ ਹੈ। ਭਾਰਤ ਦੇ ਪਛੜੇ ਖੇਤਰਾਂ ਨੂੰ ਕੋਰੋਨਾਵਾਇਰਸ ਤੋਂ ਬਾਰੇ ਸਿੱਖਿਅਤ ਬਣਾ ਕੇ ਸੁਰੱਖਿਅਤ ਕਰਨ ਦੀ ਤੁਰੰਤ ਜ਼ਰੂਰਤ ਹੈ. ਬਰਾਦਰੀ ਸਸ਼ਕਤੀਕਰਨ ਲਈ ਸਾਡੇ ਵੱਲੋਂ ਕੀਤੀ ਪਹਿਲ ਪ੍ਰੋਜੈਕਟ ਸਮਰਥ ਦੇ ਅਨੁਸਾਰ, ਐਫਐਮਸੀ ਇੰਡੀਆ ਨੇ ਲੋਕਾਂ ਨੂੰ ਸੰਕਰਮਿਤ ਹੋਣ ਤੋਂ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ, ਰੋਕਥਾਮ ਦਾ ਨਜ਼ਰੀਆ ਅਪਣਾਇਆ ਹੈ.”

ਸਾਨੂੰ 1.3 ਮਿਲੀਅਨ ਤੋਂ ਵੱਧ ਦਰਸ਼ਕਾਂ ਤੱਕ ਪਹੁੰਚਣ ਦੀ ਉਮੀਦ ਹੈ, ਸੀਰੀਜ਼ ਦਾ ਨਾਮ "ਕੋਵਿਡ-ਫ੍ਰੀ ਵਿਲੇਜ" (ਕੋਰੋਨਾ-ਮੁਕਤ ਪਿੰਡ) ਰੱਖਿਆ ਗਿਆ ਹੈ" ਅਤੇ ਇਹ ਜੂਨ 1, 2021 ਤੋਂ ਹਰ ਸਵੇਰੇ 8:30am ਵਜੇ ਗ੍ਰੀਨਟੀਵੀ ਫੇਸਬੁੱਕ ਅਤੇ ਯੂਟਿਊਬ ਚੈਨਲ ਤੇ ਪ੍ਰਸਾਰਿਤ ਕੀਤਾ ਗਿਆ ਸੀ, ਇਸ ਦਾ ਅੰਤਿਮ ਐਪੀਸੋਡ ਜੂਨ 20, 2021 ਨੂੰ ਪ੍ਰਸਾਰਿਤ ਹੋਇਆ ਸੀ। ਇਨ੍ਹਾਂ ਦੀ ਪਹੁੰਚ ਨੂੰ ਵਧਾਉਣ ਲਈ ਐਫਐਮਸੀ ਇੰਡੀਆ ਦੇ ਫੇਸਬੁੱਕ ਅਤੇ ਯੂਟਿਊਬ ਚੈਨਲ ਤੇ ਵੀ ਇਹ ਐਪੀਸੋਡ ਪੋਸਟ ਕੀਤੇ ਜਾਣਗੇ।

20-ਦਿਨ ਦੀ ਸੀਰੀਜ਼ ਤੋਂ ਇਲਾਵਾ, ਕੋਵਿਡ-ਉਚਿਤ ਵਿਵਹਾਰ ਬਾਰੇ ਸਿੱਖਿਆ ਦੇਣ ਵਾਲੀ ਇੱਕ ਛੋਟੀ ਫਿਲਮ ਜਲਦ ਹੀ ਜਾਰੀ ਕੀਤੀ ਜਾਵੇਗੀ. ਐਫਐਮਸੀ ਆਪਣੇ ਸੋਸ਼ਲ ਮੀਡੀਆ ਚੈਨਲ ਰਾਹੀਂ ਕਿਸਾਨਾਂ ਨਾਲ ਕੋਵਿਡ-19 ਬਾਰੇ ਵਿਦਿਅਕ ਜਾਣਕਾਰੀ ਅਤੇ ਸੁਝਾਅ ਸਾਂਝੇ ਕਰਨਾ ਜਾਰੀ ਰੱਖੇਗਾ।

ਜੇ ਤੁਸੀਂ ਲਾਈਵ ਸੈਸ਼ਨ ਦੇਖਣਾ ਭੁੱਲ ਗਏ ਸੀ ਤਾਂ ਤੁਸੀਂ ਉਨ੍ਹਾਂ ਨੂੰ ਇੱਥੇ ਦੇਖ ਸਕਦੇ ਹੋ: