ਸਥਾਈ ਖੇਤੀ ਨੂੰ ਵਧਾਉਣ ਦੀ ਵਚਨਬੱਧਤਾ ਦੇ ਅਨੁਸਾਰ, ਐਫਐਮਸੀ ਇੰਡੀਆ ਨੇ 18 ਪ੍ਰਦੇਸ਼ਾਂ ਵਿੱਚ 400 ਤੋਂ ਵੱਧ ਕਿਸਾਨ ਮੀਟਿੰਗਾਂ ਦਾ ਆਯੋਜਨ ਕਰਕੇ ਦੇਸ਼ ਭਰ ਵਿੱਚ ਖੇਤੀਬਾੜੀ ਭਾਈਚਾਰੇ ਦੇ 14,000 ਤੋਂ ਵੱਧ ਲੋਕਾਂ ਤੱਕ ਪਹੁੰਚ ਕਰਦਿਆਂ, ਮਾਰਚ 22, 2021 ਨੂੰ ਵਿਸ਼ਵ ਜਲ ਦਿਵਸ ਮਨਾਇਆ।
ਭਾਰਤ ਜਲ ਪੋਰਟਲ ਦੇ ਅਨੁਸਾਰ, ਭਾਰਤੀ ਖੇਤੀਬਾੜੀ ਵੱਲੋਂ ਭਾਰਤ ਵਿੱਚ ਵਰਤੇ ਜਾਣ ਵਾਲੇ ਜ਼ਮੀਨੀ ਪਾਣੀ ਦਾ 80 ਪ੍ਰਤੀਸ਼ਤ ਵਰਤਿਆ ਜਾਂਦਾ ਹੈ, ਜੋ ਵੱਧ ਰਹੇ ਗਲੋਬਲ ਤਾਪਮਾਨਾਂ ਕਰਕੇ ਵੱਧ ਰਹੀ ਪਾਣੀ ਦੀ ਕਮੀ ਨੂੰ ਵਧਾਉਣ ਵਿੱਚ ਯੋਗਦਾਨ ਦਿੰਦੀ ਹੈ. ਖੇਤੀਬਾੜੀ ਵਿੱਚ ਪਾਣੀ ਦੇ ਪ੍ਰਬੰਧਨ ਨੂੰ ਵਧਾਵਾ ਦੇਣ ਵਿੱਚ ਮਦਦ ਕਰਨ ਲਈ, ਐਫਐਮਸੀ ਤਕਨੀਕੀ ਖੇਤਰ ਮਾਹਰਾਂ ਨੇ ਖੇਤੀਬਾੜੀ ਦੀ ਪਾਏਦਾਰੀ ਨੂੰ ਵਧਾਉਣ ਲਈ ਚੰਗੇ ਖੇਤੀਬਾੜੀ ਅਭਿਆਸਾਂ ਬਾਰੇ ਗੱਲ ਕੀਤੀ ਅਤੇ ਪਾਣੀ ਦੀ ਵਰਤੋਂ ਨੂੰ ਅਨੁਕੂਲ ਬਣਾਉਣ, ਕੁਸ਼ਲਤਾ ਵਧਾਉਣ ਅਤੇ ਪਾਣੀ ਨੂੰ ਸੰਭਾਲਣ ਦੇ ਵੱਖੋ-ਵੱਖ ਤਰੀਕਿਆਂ ਬਾਰੇ ਦੱਸਿਆ।
ਐਫਐਮਸੀ ਟੀਮ ਨੇ ਪਾਣੀ ਦੀ ਖਰਾਬ ਗੁਣਵੱਤਾ ਦੇ ਖਤਰੇ ਦੇ ਬਾਰੇ ਵਿੱਚ ਜਨਤਕ ਜਾਗਰੂਕਤਾ ਵਧਾਉਣ ਲਈ, ਸੁਰੱਖਿਅਤ ਪੀਣ ਵਾਲੇ ਪਾਣੀ ਦੇ ਮਹੱਤਵ ਬਾਰੇ ਵੀ ਦੱਸਿਆ. ਖਰਾਬ ਗੁਣਵੱਤਾ ਵਾਲਾ ਪਾਣੀ ਪੀਣ ਨਾਲ, ਦੇਸ਼ ਵਿੱਖੇ ਪਾਣੀ ਵਿੱਚ ਪੈਦਾ ਹੋਣ ਵਾਲੀਆਂ ਗੰਭੀਰ ਬੀਮਾਰੀਆਂ ਹੁੰਦੀਆਂ ਹਨ, ਅਤੇ ਇਹ ਪੇਂਡੂ ਖੇਤਰਾਂ ਲਈ ਹੋਰ ਵੀ ਵੱਧ ਖਤਰਨਾਕ ਹੈ, ਜਿੱਥੇ ਕਿਸਾਨ ਪਰਿਵਾਰਾਂ 'ਤੇ ਇਸਦੇ ਗੰਭੀਰ ਪ੍ਰਭਾਵ ਪੈ ਸਕਦੇ ਹਨ।
ਐਫਐਮਸੀ ਇੰਡੀਆ ਦੇ ਪ੍ਰਧਾਨ, ਸ਼੍ਰੀ ਪ੍ਰਮੋਦ ਥੋਟਾ ਨੇ ਕਿਹਾ, "ਇਸ ਵਿਸ਼ਵ ਜਲ ਦਿਵਸ 'ਤੇ, ਸਾਡਾ ਧਿਆਨ ਤਾਜ਼ਾ ਜਲ ਸਰੋਤਾਂ ਦੇ ਟਿਕਾਊ ਪ੍ਰਬੰਧਨ ਨੂੰ ਵਧਾਉਣ ਲਈ, ਕਿਸਾਨਾਂ ਨੂੰ ਬਿਹਤਰੀਨ ਤਰੀਕਿਆਂ ਬਾਰੇ ਸਿੱਖਿਅਤ ਕਰਨ 'ਤੇ ਹੈ. ਅਸੀਂ ਤਿੰਨ ਦਹਾਕਿਆਂ ਤੋਂ ਭਾਰਤ ਵਿੱਚ ਸਥਿਰਤਾ ਅਤੇ ਉਤਪਾਦਕਤਾ ਨੂੰ ਬਿਹਤਰ ਬਣਾਉਣ ਲਈ ਫਸਲਾਂ ਦੇ ਖੇਤਰਾਂ ਅਤੇ ਭੂਗੋਲਿਕ ਖੇਤਰਾਂ ਵਿੱਚ ਭਾਰਤੀ ਕਿਸਾਨਾਂ ਨਾਲ ਸਾਂਝੇਦਾਰੀ ਕਰ ਰਹੇ ਹਾਂ. ਸਾਡੇ ਕੋਲ ਲਗਭਗ 4,000 ਤਕਨੀਕੀ ਖੇਤਰ ਮਾਹਰ ਹਨ ਜੋ ਇੱਕ ਬਿਹਤਰ ਭਵਿੱਖ ਲਈ ਟਿਕਾਊ ਖੇਤੀਬਾੜੀ ਪ੍ਰਥਾਵਾਂ ਨੂੰ ਵਧਾਵਾ ਦੇਣ ਲਈ ਸਾਲਾਨਾ ਦੋ ਮਿਲੀਅਨ ਤੋਂ ਵੱਧ ਕਿਸਾਨਾਂ ਨਾਲ ਜੁੜਦੇ ਹਨ. ਪ੍ਰੋਜੈਕਟ ਸਮਰਥ ਅਤੇ ਉਗਮ ਵਰਗੀਆਂ ਵੱਖੋ-ਵੱਖ ਪਹਿਲਕਦਮੀਆਂ ਅਤੇ ਭਾਈਚਾਰਕ ਪਹੁੰਚ ਦੇ ਪ੍ਰੋਗਰਾਮਾਂ ਰਾਹੀਂ ਸਾਡਾ ਟੀਚਾ ਖੇਤੀਬਾੜੀ ਭਾਈਚਾਰੇ ਨੂੰ ਸਸ਼ਕਤ ਬਣਾਉਣਾ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ.”
ਐਫਐਮਸੀ ਇੰਡੀਆ ਇੱਕ ਚੱਲ ਰਹੇ ਹਸਤਾਖਰ ਪ੍ਰੋਜੈਕਟ 'ਤੇ ਕੰਮ ਕਰ ਰਹੀ ਹੈ, ਜਿਸ ਰਾਹੀਂ ਭਾਰਤ ਵਿੱਚ ਅਗਲੇ ਤਿੰਨ ਸਾਲਾਂ ਦੇ ਅੰਦਰ 200,000 ਕਿਸਾਨ ਪਰਿਵਾਰਾਂ ਨੂੰ ਸੁਰੱਖਿਅਤ ਅਤੇ ਪੀਣ ਯੋਗ ਪਾਣੀ ਤੱਕ ਪਹੁੰਚ ਪ੍ਰਦਾਨ ਕਰਨ ਦੀ ਉਮੀਦ ਹੈ. ਅੱਜ ਤੱਕ, ਪ੍ਰੋਜੈਕਟ ਸਮਰੱਥ ਨੇ ਉੱਤਰ ਪ੍ਰਦੇਸ਼ ਅਤੇ ਪੰਜਾਬ ਪ੍ਰਦੇਸ਼ਾਂ ਵਿੱਚ 44 ਕਮਿਊਨਿਟੀ ਵਾਟਰ ਪਿਊਰੀਫਿਕੇਸ਼ਨ ਪਲਾਂਟ ਸ਼ੁਰੂ ਕੀਤੇ ਹਨ, ਜਿਸ ਨਾਲ ਲਗਭਗ 120,000 ਖੇਤੀਬਾੜੀ ਪਰਿਵਾਰਾਂ ਨੂੰ ਲਾਭ ਹੋ ਰਿਹਾ ਹੈ. ਕੰਪਨੀ ਹੁਣ ਇਸ ਸਾਲ ਤੋਂ ਪੰਜ ਹੋਰ ਪ੍ਰਦੇਸ਼ਾਂ ਨੂੰ ਕਵਰ ਕਰਨ ਲਈ ਆਪਣੀ ਪਹੁੰਚ ਵਧਾ ਰਹੀ ਹੈ।
ਐਫਐਮਸੀ ਉਗਮ ਤਿੰਨ ਮਹੀਨੇ ਦੀ ਲੰਬੀ ਮੁਹਿੰਮ ਸੀ, ਜਿਸਦੀ ਸ਼ੁਰੂਆਤ ਵਿਸ਼ਵ ਮਿੱਟੀ ਦਿਵਸ 2020, 5th ਦਸੰਬਰ ਨੂੰ ਹੋਈ ਸੀ, ਤਾਂਕਿ ਕਿਸਾਨਾਂ ਨੂੰ ਉਨ੍ਹਾਂ ਦੀ ਮਿੱਟੀ ਨੂੰ ਵੱਧ ਸਥਾਈ ਢੰਗ ਨਾਲ ਪ੍ਰਬੰਧਿਤ ਕਰਨ ਲਈ ਜਾਗਰੂਕਤਾ, ਗਿਆਨ ਅਤੇ ਉਪਕਰਣਾਂ ਨਾਲ ਸਸ਼ਕਤ ਬਣਾਇਆ ਜਾ ਸਕੇ. ਮੁਹਿੰਮ 40,000 ਤੋਂ ਵੱਧ ਕਿਸਾਨਾਂ ਤੋਂ ਇਲਾਵਾ, ਜਿਵੇਂ ਕਿ ਫੇਸਬੁੱਕ, ਵਟਸਐਪ ਅਤੇ ਯੂਟਿਊਬ ਵਰਗੇ ਡਿਜ਼ੀਟਲ ਚੈਨਲ ਰਾਹੀਂ ਹੋਰ 100,000 ਲੋਕਾਂ ਤੱਕ ਪਹੁੰਚੀ।
"ਐਫਐਮਸੀ ਉਨ੍ਹਾਂ ਉਤਪਾਦਾਂ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ, ਜੋ ਭਵਿੱਖ ਦੀਆਂ ਪੀੜ੍ਹੀਆਂ ਲਈ ਵਾਤਾਵਰਣ ਨੂੰ ਸੁਰੱਖਿਅਤ ਰੱਖਦੇ ਹੋਏ ਸੁਰੱਖਿਅਤ ਭੋਜਨ ਸਪਲਾਈ ਨੂੰ ਬਣਾਈ ਰੱਖਦੇ ਹਨ," ਥੋਟਾ ਨੇ ਅੱਗੇ ਕਿਹਾ. "ਇਸਦੇ ਨਾਲ ਹੀ, ਐਫਐਮਸੀ ਦੇਸ਼ ਵਿੱਚ ਪਾਣੀ ਦੀ ਵਰਤੋਂ ਦੇ ਅਨੁਕੂਲਨ ਨਾਲ ਸੰਬੰਧਿਤ ਕੁਝ ਸਮੱਸਿਆਵਾਂ ਨੂੰ ਪਛਾਣਦਾ ਹੈ, ਜਿਸ ਵਿੱਚ ਪਾਣੀ ਵਿੱਚ ਪੈਦਾ ਹੋਣ ਵਾਲੇ ਬੀਮਾਰੀਆਂ ਦੀ ਸੁਰੱਖਿਆ ਅਤੇ ਭੂਮੀ ਦੇ ਹੇਠਲੇ ਪਾਣੀ ਦੀਆਂ ਪ੍ਰਣਾਲੀਆਂ ਦੀ ਰੱਖਿਆ ਸ਼ਾਮਲ ਹੈ. ਸਾਡਾ ਕੰਮ "ਕੋਈ ਵੀ ਭੁੱਖਾ ਨਾ ਰਹੇ ਅਤੇ ਸਾਫ ਪਾਣੀ ਅਤੇ ਸਵੱਛਤਾ" ਦੇ ਸੰਯੁਕਤ ਰਾਸ਼ਟਰ ਦੇ ਸਥਾਈ ਵਿਕਾਸ ਟੀਚਿਆਂ ਦੇ ਸਮਰਥਨ 'ਤੇ ਕੇਂਦਰਤ ਹੈ.”