ਮੁੱਖ ਸਮੱਗਰੀ ਤੇ ਜਾਓ
ਮੀਨੂ ਖੋਲ੍ਹਣ ਲਈ ਕਲਿੱਕ ਕਰੋ
ਕਲਿੱਕ ਕਰੋ ਬੰਦ ਮੀਨੂ 'ਤੇ
ਮੁੱਖ ਸਮੱਗਰੀ ਸ਼ੁਰੂ ਕਰੋ

ਐਫਐਮਸੀ ਇੰਡੀਆ ਨੇ ਫਸਲ ਸੁਰੱਖਿਆ ਪ੍ਰਬੰਧਨ ਨੂੰ ਵਧਾਵਾ ਦੇਣ ਲਈ ਮਹਾਰਾਸ਼ਟਰ ਪ੍ਰਦੇਸ਼ ਦੇ ਖੇਤੀਬਾੜੀ ਵਿਭਾਗ ਨਾਲ ਸੰਯੁਕਤ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ

ਅਕੋਲਾ, ਅਗਸਤ 31, 2022: ਐਫਐਮਸੀ ਇੰਡੀਆ, ਜੋ ਕਿ ਇੱਕ ਖੇਤੀਬਾੜੀ ਵਿਗਿਆਨ ਕੰਪਨੀ ਹੈ, ਨੇ ਅੱਜ ਮਹਾਰਾਸ਼ਟਰ ਪ੍ਰਦੇਸ਼ ਸਰਕਾਰ ਦੇ ਖੇਤੀਬਾੜੀ ਵਿਭਾਗ ਦੇ ਨਾਲ ਭਾਗੀਦਾਰੀ ਵਿੱਚ, ਭਾਰਤ ਦੇ ਅਕੋਲਾ ਜ਼ਿਲ੍ਹੇ ਵਿਖੇ ਖੇਤੀਬਾੜੀ ਭਾਈਚਾਰੇ ਲਈ ਕੀਟਨਾਸ਼ਕ ਦੀ ਵਰਤੋਂ ਪ੍ਰਤੀ ਆਪਣੀ ਸੁਰੱਖਿਆ ਜਾਗਰੂਕਤਾ ਅਤੇ ਪ੍ਰਬੰਧਨ ਮੁਹਿੰਮ ਦੇ ਤੀਜੇ ਸਾਲ ਦੀ ਸ਼ੁਰੂਆਤ ਕੀਤੀ।



ਇਸ ਸਾਲ ਦੀ ਮੁਹਿੰਮ ਉਸ ਪਹਿਲ 'ਤੇ ਆਧਾਰਿਤ ਹੈ ਜਿਸ ਨੂੰ ਐਫਐਮਸੀ ਇੰਡੀਆ ਨੇ 2020 ਵਿੱਚ ਅਕੋਲਾ ਵਿਖੇ ਸ਼ੁਰੂ ਕੀਤਾ ਸੀ, ਤਾਂਕਿ ਖੇਤੀਬਾੜੀ ਭਾਈਚਾਰੇ ਨੂੰ ਸੁਰੱਖਿਅਤ ਖੇਤੀਬਾੜੀ ਅਭਿਆਸਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਕੇ, ਜ਼ਹਿਰ ਪੈਦਾ ਕਰਨ ਦੇ ਐਕਸੀਡੈਂਟਲ ਮਾਮਲਿਆਂ ਨੂੰ ਰੋਕਿਆ ਜਾ ਸਕੇ.

ਜਾਗਰੂਕਤਾ ਮੁਹਿੰਮ ਬਾਰੇ ਵਿਸਤਾਰ ਨਾਲ ਦੱਸਦਿਆਂ, ਐਫਐਮਸੀ ਇੰਡੀਆ ਦੇ ਪ੍ਰਧਾਨ, ਸ਼੍ਰੀ ਰਵੀ ਅੰਨਾਵਰਪੂ ਨੇ ਕਿਹਾ, ਕਿ "ਐਫਐਮਸੀ ਵੱਲੋਂ ਭਾਰਤ ਦੇ ਖੇਤੀਬਾੜੀ ਭਾਈਚਾਰੇ ਦੀ ਭਲਾਈ ਲਈ ਵੱਡਾ ਨਿਵੇਸ਼ ਕੀਤਾ ਜਾਂਦਾ ਹੈ. ਜਿਵੇਂ ਕਿ ਅਸੀਂ ਕਈ ਸਾਲਾਂ ਤੋਂ ਸੁਰੱਖਿਅਤ ਅਤੇ ਟਿਕਾਊ ਖੇਤੀਬਾੜੀ ਅਭਿਆਸਾਂ 'ਤੇ ਕਿਸਾਨਾਂ ਨੂੰ ਸਿਖਲਾਈ ਦੇ ਰਹੇ ਹਾਂ. ਸਾਡੀ ਮੁਹਿੰਮ 2021 ਵਿੱਚ ਪੂਰੇ ਅਕੋਲਾ ਦੇ ਵੱਖ-ਵੱਖ ਪਿੰਡਾਂ ਦੇ 7,500 ਕਿਸਾਨਾਂ ਤੱਕ ਪਹੁੰਚੀ ਅਤੇ ਸਾਡਾ ਵਿਸ਼ਵਾਸ ਹੈ ਕਿ ਇਸ ਸਾਲ ਦੀ ਮੁਹਿੰਮ ਹੋਰ ਵੀ ਨਵੇਂ ਮੁਕਾਮ ਹਾਸਲ ਕਰੇਗੀ ਅਤੇ ਉਨ੍ਹਾਂ ਦੀ ਜਾਗਰੂਕਤਾ ਅਤੇ ਗਿਆਨ ਵਿੱਚ ਸੁਧਾਰ ਕਰਨ ਲਈ ਪਹਿਲਾਂ ਨਾਲੋਂ ਵੱਧ ਕਿਸਾਨ ਭਾਈਚਾਰੇ ਤੱਕ ਪਹੁੰਚ ਸਕੇਗੀ.”

image



ਮੁਹਿੰਮ ਦੇ ਹਿੱਸੇ ਵਜੋਂ, ਵੱਖ-ਵੱਖ ਫਸਲਾਂ ਦੇ ਮੌਸਮਾਂ ਅਤੇ ਫਸਲਾਂ ਦੀਆਂ ਕਿਸਮਾਂ ਲਈ ਕੀਟਨਾਸ਼ਕਾਂ ਦੀ ਸਹੀ ਵਰਤੋਂ ਕਰਨ ਬਾਰੇ ਕਿਸਾਨ ਮੀਟਿੰਗ ਅਤੇ ਸਿੱਖਿਆ ਸੈਸ਼ਨ ਆਯੋਜਿਤ ਕਰਨ ਲਈ, ਐਫਐਮਸੀ ਭਾਰਤ ਸਰਕਾਰ ਦੇ ਖੇਤੀਬਾੜੀ ਵਿਭਾਗ, ਸਿਹਤ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ (ਭਾਰਤ ਵਿੱਚ ਖੇਤੀਬਾੜੀ ਵਿਸਥਾਰ ਕੇਂਦਰ) ਨਾਲ ਮਿਲ ਕੇ ਕੰਮ ਕਰਦੀ ਹੈ। ਇਹ ਸੁਨਿਸ਼ਚਿਤ ਕਰਨ ਲਈ ਕਿ ਪੂਰੇ ਅਕੋਲਾ ਦੇ ਪਿੰਡਾਂ ਦੀ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਸਿੱਖਿਆ ਸੈਸ਼ਨ ਪ੍ਰਦਾਨ ਕੀਤੇ ਜਾਣ, ਮੋਬਾਈਲ ਵੈਨ ਨੂੰ ਵੱਡੇ ਪੱਧਰ ਤੇ ਚਲਾਇਆ ਜਾਂਦਾ ਹੈ।



ਇਸ ਸਾਲ ਦੀ ਮੁਹਿੰਮ ਦੀ ਸ਼ੁਰੂਆਤ ਅਕੋਲਾ ਜ਼ਿਲ੍ਹਾ ਦੇ ਸੀਈਓ ਸੌਰਭ ਕਟਿਆਰ, ਅਕੋਲਾ ਜ਼ਿਲ੍ਹਾ ਪ੍ਰੀਸ਼ਦ ਦੀ ਪ੍ਰਧਾਨ ਪ੍ਰਤੀਭਾਤਾਈ ਭੋਜਨੇ, ਅਤਿਰਿਕਤ ਸੀਈਓ ਡਾ. ਸੌਰਭ ਪਵਾਰ, ਅਕੋਲਾ ਜ਼ਿਲ੍ਹੇ ਵਿਖੇ ਖੇਤੀਬਾੜੀ ਸੁਪਰੀਟੇਂਡੇਂਟ ਸ਼੍ਰੀਮਾਨ ਆਰੀਫ ਸ਼ਾਹ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਦੀ ਪ੍ਰਧਾਨ ਸ਼੍ਰੀਮਤੀ ਪੁਸ਼ਪਾਤਾਈ ਇੰਗਲੇ, ਅਕੋਲਾ ਜ਼ਿਲ੍ਹੇ ਵਿਖੇ ਖੇਤੀਬਾੜੀ ਵਿਕਾਸ ਅਧਿਕਾਰੀ ਸ਼੍ਰੀ ਮੁਰਲੀਧਰ ਇੰਗਲੇ, ਜ਼ਿਲ੍ਹਾ ਗੁਣਵੱਤਾ ਨਿਯੰਤਰਕ ਮਿਲਿੰਦ ਜੰਜਲ ਅਤੇ ਨਾਲ ਹੀ ਐਫਐਮਸੀ ਇੰਡੀਆ ਦੇ ਖੇਤਰੀ ਮਾਰਕੀਟਿੰਗ ਮੈਨੇਜਰ ਸ਼੍ਰੀ ਹੀਰਾਮਨ ਮੰਡਲ ਸਮੇਤ ਮਾਨਯੋਗ ਮਹਿਮਾਨਾਂ ਦੀ ਮੌਜੂਦਗੀ ਵਿੱਚ ਕੀਤੀ ਗਈ।

image2

ਐਫਐਮਸੀ ਇੰਡੀਆ ਕੋਲ ਪ੍ਰੋਜੈਕਟ ਸਮਰਥ (ਸੁਰੱਖਿਅਤ ਪਾਣੀ ਪਹਿਲ), ਉਗਮ (ਮਿੱਟੀ ਦੀ ਚੰਗੀ ਸਿਹਤ ਦੇ ਅਭਿਆਸਾਂ ਦਾ ਪ੍ਰਚਾਰ) ਅਤੇ ਪ੍ਰੋਜੈਕਟ ਮਧੂਸ਼ਕਤੀ (ਬੀਕੀਪਿੰਗ ਰਾਹੀਂ ਪੇਂਡੂ ਔਰਤਾਂ ਦੇ ਵਿਚਕਾਰ ਅੰਤਰਪਰੇਨੀਓਰਸ਼ਿਪ ਵਿਕਸਿਤ ਕਰਨ ਲਈ ਜੀਬੀ ਪੈਂਟ ਯੂਨੀਵਰਸਿਟੀ ਨਾਲ ਸਹਿਯੋਗ) ਵਰਗੀਆਂ ਪਹਿਲਕਦਮੀਆਂ ਅਤੇ ਆਉਟਰੀਚ ਪ੍ਰੋਗਰਾਮਾਂ ਰਾਹੀਂ ਖੇਤੀਬਾੜੀ ਭਾਈਚਾਰੇ ਨੂੰ ਸਹਾਇਤਾ ਕਰਨ ਦਾ ਇੱਕ ਲੰਬਾ ਟ੍ਰੈਕ ਰਿਕਾਰਡ ਹੈ।

ਐਫਐਮਸੀ ਬਾਰੇ

ਐਫਐਮਸੀ ਕਾਰਪੋਰੇਸ਼ਨ ਇੱਕ ਵਿਸ਼ਵਵਿਆਪੀ ਖੇਤੀਬਾੜੀ ਵਿਗਿਆਨ ਕੰਪਨੀ ਹੈ ਜੋ ਉਤਪਾਦਕਾਂ ਨੂੰ ਬਦਲਦੇ ਵਾਤਾਵਰਣ ਦੇ ਅਨੁਕੂਲ ਬਣਾ ਕੇ ਵਿਸ਼ਵ ਦੀ ਆਬਾਦੀ ਲਈ ਭੋਜਨ, ਫੀਡ, ਫਾਈਬਰ ਅਤੇ ਬਾਲਣ ਪੈਦਾ ਕਰਨ ਵਿੱਚ ਮਦਦ ਕਰਨ ਲਈ ਸਮਰਪਿਤ ਹੈ. ਐਫਐਮਸੀ ਦੇ ਇਨੋਵੇਟਿਵ ਫਸਲ ਸੁਰੱਖਿਆ ਸਮਾਧਾਨ - ਜੈਵਿਕ, ਫਸਲ ਪੋਸ਼ਣ, ਡਿਜ਼ੀਟਲ ਅਤੇ ਸਟੀਕ ਖੇਤੀਬਾੜੀ ਸਮੇਤ - ਵਾਤਾਵਰਣ ਦੀ ਰੱਖਿਆ ਕਰਦਿਆਂ ਉਤਪਾਦਕਾਂ, ਫਸਲ ਸਲਾਹਕਾਰਾਂ ਅਤੇ ਧਰਤੀ ਅਤੇ ਕੀਟ ਪ੍ਰਬੰਧਨ ਪੇਸ਼ੇਵਰਾਂ ਨੂੰ ਆਰਥਿਕ ਤੌਰ ਤੇ ਆਪਣੀਆਂ ਸਭ ਤੋਂ ਮੁਸ਼ਕਿਲ ਚੁਣੌਤੀਆਂ ਦਾ ਹੱਲ ਕਰਨ ਲਈ ਸਮਰੱਥ ਬਣਾਉਣਾ। ਦੁਨੀਆ ਭਰ ਵਿੱਚ 100 ਤੋਂ ਵੱਧ ਸਾਈਟ ਤੇ ਲਗਭਗ 6,400 ਕਰਮਚਾਰੀਆਂ ਨਾਲ, ਐਫਐਮਸੀ ਨਵੇਂ ਨਦੀਨ-ਨਾਸ਼ਕ, ਕੀਟਨਾਸ਼ਕ ਅਤੇ ਉੱਲੀਨਾਸ਼ਕ ਸਰਗਰਮ ਸਮੱਗਰੀਆਂ, ਉਤਪਾਦ ਬਣਾਉਣ ਅਤੇ ਗ੍ਰਹਿ ਲਈ ਹਮੇਸ਼ਾ ਬਿਹਤਰ ਸਾਬਿਤ ਹੋਣ ਵਾਲੀਆਂ ਨਵੀਆਂ ਤਕਨਾਲੋਜੀਆਂ ਦੀ ਖੋਜ ਕਰਨ ਲਈ ਵਚਨਬੱਧ ਹੈ। ਹੋਰ ਜਾਣਨ ਲਈ fmc.com ਅਤੇ ag.fmc.com/in/en 'ਤੇ ਜਾਓ ਅਤੇ ਫੇਸਬੁੱਕ® ਅਤੇ ਯੂਟਿਊਬ® 'ਤੇ ਐਫਐਮਸੀ ਇੰਡੀਆ ਨੂੰ ਫਾਲੋ ਕਰੋ।