ਹੈਦਰਾਬਾਦ, 5 ਸਤੰਬਰ, 2022: ਐਫਐਮਸੀ ਇੰਡੀਆ, ਇੱਕ ਖੇਤੀਬਾੜੀ ਵਿਗਿਆਨ ਕੰਪਨੀ, ਨੇ ਅੱਜ ਭਾਰਤੀ ਕਿਸਾਨਾਂ ਦੇ ਸਮਰਥਨ ਵਿੱਚ ਤਿੰਨ ਨਵੇਂ ਉਤਪਾਦਾਂ ਦੇ ਨਾਲ ਆਪਣੇ ਪੋਰਟਫੋਲੀਓ ਦੇ ਵਿਸਤਾਰ ਦੀ ਘੋਸ਼ਣਾ ਕੀਤੀ ਹੈ ਤਾਂ ਜੋ ਚੰਗੀ ਗੁਣਵੱਤਾ ਵਾਲੇ ਉਪਜ ਅਤੇ ਮਿੱਟੀ ਦੇ ਬਿਹਤਰ ਉਪਜਾਊਪਣ ਰਾਹੀਂ ਵਧੀਆ ਪੈਦਾਵਾਰ ਪ੍ਰਾਪਤ ਕੀਤੀ ਜਾ ਸਕੇ।
ਲਾਂਚ ਪ੍ਰੋਗਰਾਮ ਵਿੱਚ ਐਫਐਮਸੀ ਇੰਡੀਆ ਦੇ ਪ੍ਰਧਾਨ, ਸ਼੍ਰੀ ਰਵੀ ਅੰਨਾਵਰਾਪੂ ਨੇ ਕਿਹਾ, "ਐਫਐਮਸੀ ਇੰਡੀਆ ਨੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਭਾਰਤੀ ਕਿਸਾਨਾਂ ਦੀ ਸੇਵਾ ਕੀਤੀ ਹੈ, ਅਤੇ ਅਸੀਂ ਭਾਰਤੀ ਖੇਤੀਬਾੜੀ ਦੀ ਸਥਿਰਤਾ ਵਿੱਚ ਯੋਗਦਾਨ ਪਾ ਕੇ ਉਨ੍ਹਾਂ ਦੀ ਖੁਸ਼ਹਾਲੀ ਨੂੰ ਸਮਰੱਥ ਬਣਾਉਣ ਲਈ ਵਚਨਬੱਧ ਹਾਂ। ਅੱਜ ਪੇਸ਼ ਕੀਤੇ ਗਏ ਨਵੇਂ ਸਮਾਧਾਨ, ਕਿਸਾਨਾਂ ਦੀ ਚੁਣੌਤੀਆਂ ਦੀ ਪਛਾਣ ਕਰਨ ਅਤੇ ਅਨੁਕੂਲਿਤ ਇਨੋਵੇਸ਼ਨ ਰਾਹੀਂ ਉਨ੍ਹਾਂ ਲਈ ਪ੍ਰਭਾਵੀ ਢੰਗ ਨਾਲ ਅਤੇ ਤੇਜ਼ ਹੱਲ ਲੱਭਣ ਵਿੱਚ ਐਫਐਮਸੀ ਦੀ ਡੂੰਘੀ ਬਹੁਤ ਸਾਲਾਂ ਦੀ ਖੋਜ ਨੂੰ ਦਰਸਾਉਂਦੇ ਹਨ।”
ਟਾਲਸਟਾਰ® ਪਲੱਸ ਕੀਟਨਾਸ਼ਕ ਇੱਕ ਨਵਾਂ ਵਿਆਪਕ ਪ੍ਰੀਮਿਕਸ ਕੀਟਨਾਸ਼ਕ ਹੈ ਜੋ ਚੂਸਣ ਅਤੇ ਚਬਾਉਣ ਵਾਲੇ ਕੀੜਿਆਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ ਜੋ ਮੂੰਗਫਲੀ, ਕਪਾਹ ਅਤੇ ਗੰਨੇ ਦੀਆਂ ਫਸਲਾਂ ਦੀ ਖੇਤੀ ਕਰਨ ਵਾਲੇ ਭਾਰਤੀ ਕਿਸਾਨਾਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਹਨ। ਅਤੇ ਕਿਸਾਨ ਮੂੰਗਫਲੀ ਦੀ ਚਿੱਟੀ ਗ੍ਰਬ, ਭੂਰੀ ਜੂੰਅ (ਥ੍ਰਿਪਸ) ਅਤੇ ਚੇਪਾ (ਐਫਿਡਸ); ਕਪਾਹ ਦੀ ਗ੍ਰੇ ਵੀਵਿਲ, ਮੀਲੀ ਬੱਗ, ਤੇਲਾ (ਜੈਸਿਡਸ), ਚਿੱਟੀ ਮੱਖੀ (ਵਾਈਟਫਲਾਈ), ਭੂਰੀ ਜੂੰਅ (ਥ੍ਰਿਪਸ), ਚੇਪਾ (ਐਫਿਡਸ); ਅਤੇ ਗੰਨੇ ਦੀ ਫਸਲ ਵਿੱਚ ਸਿਉਂਕ ਅਤੇ ਅਰਲੀ ਸ਼ੂਟ ਬੋਰਰ ਜਿਹੀਆਂ ਬੀਮਾਰੀਆਂ ਤੋਂ ਰਾਹਤ ਪਾ ਸਕਦੇ ਹਨ। ਟਾਲਸਟਾਰ® ਪਲੱਸ ਕੀਟਨਾਸ਼ਕ ਦੇਸ਼ ਭਰ ਦੇ ਪ੍ਰਮੁੱਖ ਰਿਟੇਲ ਸਟੋਰ 'ਤੇ ਉਪਲਬਧ ਹੈ।
ਪੈਟ੍ਰਾ® ਬਾਇਓ ਸੋਲੂਸ਼ਨਸ ਮਿੱਟੀ ਦੇ ਭੌਤਿਕ ਅਤੇ ਜੈਵਿਕ ਗੁਣਾਂ ਵਿੱਚ ਸੁਧਾਰ ਲਈ ਪ੍ਰਤੀਕਿਰਿਆਸ਼ੀਲ ਕਾਰਬਨ ਟੈਕਨਾਲੋਜੀ ਵਲੋਂ ਸੰਚਾਲਿਤ ਇੱਕ ਨਵੀਂ ਪੀੜ੍ਹੀ ਦਾ ਅਨੁਕੂਲਿਤ ਸਮਾਧਾਨ ਹੈ। ਇਹ ਮਿੱਟੀ ਵਿੱਚ ਪਏ ਫਾਸਫੋਰਸ ਨੂੰ ਇਕੱਠਾ ਕਰਕੇ ਫਸਲਾਂ ਲਈ ਲੋੜੀਂਦੀ ਸ਼ੁਰੂਆਤ ਪ੍ਰਦਾਨ ਕਰਦਾ ਹੈ। ਜੈਵਿਕ ਗੁਣਾਂ ਨਾਲ ਭਰਪੂਰ, ਪੈਟ੍ਰਾ® ਬਾਇਓਸੋਲੂਸ਼ਨ ਮਿੱਟੀ ਦੇ ਸੂਖਮ ਜੀਵਾਂ ਲਈ ਭੋਜਨ ਦੇ ਸਰੋਤ ਵਜੋਂ ਕੰਮ ਕਰਦਾ ਹੈ, ਜਦੋਂ ਕਿ ਪੌਸ਼ਟਿਕ ਤੱਤਾਂ ਨੂੰ ਗ੍ਰਹਿਣ ਕਰਨ ਵਿੱਚ ਮਦਦ ਕਰਦਾ ਹੈ, ਮਿੱਟੀ ਦੀ ਬਣਤਰ ਵਿੱਚ ਸੁਧਾਰ ਕਰਦਾ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦਾ ਹੈ। ਇਸਦੀ ਵਰਤੋਂ ਕਰਨਾ ਆਸਾਨ ਹੈ, ਜ਼ਿਆਦਾਤਰ ਫਸਲਾਂ ਲਈ ਉਪਯੋਗੀ ਹੈ, ਅਤੇ ਸਿਹਤਮੰਦ ਮਿੱਟੀ, ਜੜ੍ਹਾਂ ਅਤੇ ਪੌਦਿਆਂ ਲਈ ਠੋਸ ਅਧਾਰ ਬਣਾਉਂਦਾ ਹੈ। ਪੈਟ੍ਰਾ® ਬਾਇਓਸੋਲੂਸ਼ਨ ਦਸੰਬਰ 2022 ਵਿੱਚ ਵਿਕਰੀ ਲਈ ਉਪਲਬਧ ਹੋਵੇਗਾ।
ਕੈਜ਼ਬੋ® ਫਸਲ ਪੋਸ਼ਣ, ਇੱਕ ਵਿਸ਼ੇਸ਼ ਸੂਖਮ ਪੋਸ਼ਕ ਤੱਤ ਹੈ, ਜੋ ਕੈਲਸ਼ੀਅਮ, ਜਿੰਕ ਅਤੇ ਬੋਰੋਨ ਵਰਗੇ ਜ਼ਰੂਰੀ ਤੱਤਾਂ ਨੂੰ ਪੂਰਾ ਕਰਕੇ ਫਸਲਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੋਸ਼ਣ ਦਿੰਦਾ ਹੈ ਅਤੇ ਜ਼ਿਆਦਾਤਰ ਫਸਲਾਂ ਦੀਆਂ ਕਈ ਕਮੀਆਂ ਅਤੇ ਸੰਬੰਧਿਤ ਬਿਮਾਰੀਆਂ ਨੂੰ ਠੀਕ ਕਰਨ ਦਾ ਕੰਮ ਕਰਦਾ ਹੈ. ਇਹ ਪਾਰੰਪਰਿਕ ਕੈਲਸ਼ੀਅਮ ਸਮਾਧਾਨ ਦੀ ਤੁਲਨਾ ਵਿੱਚ ਬਿਹਤਰ ਅਸਰ ਪ੍ਰਦਾਨ ਕਰਦਾ ਹੈ, ਜਦੋਂ
ਸਹੀ ਖੁਰਾਕ ਅਤੇ ਫਸਲ ਦੇ ਵਿਕਾਸ ਚੱਕਰ ਦੇ ਸਹੀ ਪੜਾਅ ਵਿੱਚ ਵਰਤਿਆ ਗਿਆ. ਕੈਜ਼ਬੋ® ਫਸਲ ਪੋਸ਼ਣ, ਫਸਲ ਦੀ ਵਧੀਆ ਗੁਣਵੱਤਾ ਅਤੇ ਭੰਡਾਰਨ ਸਮਰੱਥਾ ਵਿੱਚ ਮਹੱਤਵਪੂਰਣ ਯੋਗਦਾਨ ਦਿੰਦਾ ਹੈ. ਕੈਜ਼ਬੋ® ਫਸਲ ਪੋਸ਼ਣ ਦਸੰਬਰ 2022 ਵਿੱਚ ਵਿਕਰੀ ਲਈ ਉਪਲਬਧ ਹੋਵੇਗਾ।
ਐਫਐਮਸੀ ਇੰਡੀਆ ਵਲੋਂ ਭਾਰਤੀ ਕਿਸਾਨਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਇਸ ਦੇ ਵਿਆਪਕ ਉਤਪਾਦਾਂ ਦੀ ਪੇਸ਼ਕਸ਼ ਤੱਕ ਸੀਮਿਤ ਨਹੀਂ ਹੈ। ਕੰਪਨੀ ਪੂਰੇ ਸਾਲ ਕਿਸਾਨਾਂ ਲਈ ਅਨੁਕੂਲਿਤ ਸਿਖਲਾਈ ਪ੍ਰੋਗਰਾਮ ਚਲਾ ਰਹੀ ਹੈ, ਜੋ ਪੂਰੇ ਭਾਰਤ ਵਿੱਚ ਉਗਾਈ ਗਈ ਹਰੇਕ ਪ੍ਰਕਾਰ ਦੀ ਫਸਲਾਂ ਨੂੰ ਕਵਰ ਕਰਨ ਵਾਲੇ ਵਧੀਆ ਖੇਤੀਬਾੜੀ ਅਭਿਆਸਾਂ ਨੂੰ ਵਧਾਵਾ ਦਿੰਦੀ ਹੈ। ਉਦਾਹਰਣ ਲਈ, ਕੰਪਨੀ ਨੇ ਸਥਾਈ ਖੇਤੀਬਾੜੀ ਅਭਿਆਸਾਂ ਨੂੰ ਵਧਾਵਾ ਦੇਣ ਲਈ, ਇੱਕ ਆਦਰਸ਼ ਪਿੰਡ ਪ੍ਰੋਗਰਾਮ ਨੂੰ ਲੈ ਕੇ ਪ੍ਰੋਫੈਸਰ ਜਯਸ਼ੰਕਰ ਤੇਲੰਗਾਨਾ ਰਾਜ ਖੇਤੀਬਾੜੀ ਯੂਨੀਵਰਸਿਟੀ (ਹੈਦਰਾਬਾਦ) ਨਾਲ ਭਾਗੀਦਾਰੀ ਕੀਤੀ ਹੈ। ਇਸ ਤੋਂ ਇਲਾਵਾ, ਐਫਐਮਸੀ ਇੰਡੀਆ ਆਪਣੇ ਮੁੱਖ ਭਾਈਚਾਰੇ ਪਹੁੰਚ ਪ੍ਰੋਜੈਕਟ ਸਮਰਥ ਦੇ ਜ਼ਰੀਏ ਪੇਂਡੂ ਭਾਈਚਾਰਿਆਂ ਨੂੰ ਸਾਫ ਅਤੇ ਸੁਰੱਖਿਅਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦਾ ਕੰਮ ਕਰਦੀ ਹੈ। ਇਸ ਨੇ ਦੇਸ਼ ਵਿੱਚ 57 ਤੋਂ ਵੱਧ ਰਿਵਰਸ ਓਸਮੋਸਿਸ ਵਾਟਰ ਪਲਾਂਟਾਂ ਦੀ ਸਥਾਪਨਾ ਨਾਲ 100,000 ਤੋਂ ਵੱਧ ਕਿਸਾਨ ਪਰਿਵਾਰਾਂ ਨੂੰ ਸ਼ੁੱਧ ਪੀਣ ਦਾ ਪਾਣੀ ਮੁਹੱਈਆ ਕਰਵਾਇਆ ਹੈ।
ਐਫਐਮਸੀ ਬਾਰੇ
ਐਫਐਮਸੀ ਕਾਰਪੋਰੇਸ਼ਨ ਇੱਕ ਵਿਸ਼ਵਵਿਆਪੀ ਖੇਤੀਬਾੜੀ ਵਿਗਿਆਨ ਕੰਪਨੀ ਹੈ ਜੋ ਉਤਪਾਦਕਾਂ ਨੂੰ ਬਦਲਦੇ ਵਾਤਾਵਰਣ ਦੇ ਅਨੁਕੂਲ ਬਣਾ ਕੇ ਵਿਸ਼ਵ ਦੀ ਆਬਾਦੀ ਲਈ ਭੋਜਨ, ਫੀਡ, ਫਾਈਬਰ ਅਤੇ ਬਾਲਣ ਪੈਦਾ ਕਰਨ ਵਿੱਚ ਮਦਦ ਕਰਨ ਲਈ ਸਮਰਪਿਤ ਹੈ. ਐਫਐਮਸੀ ਦੇ ਇਨੋਵੇਟਿਵ ਫਸਲ ਸੁਰੱਖਿਆ ਸਮਾਧਾਨ - ਜੈਵਿਕ, ਫਸਲ ਪੋਸ਼ਣ, ਡਿਜ਼ੀਟਲ ਅਤੇ ਸਟੀਕ ਖੇਤੀਬਾੜੀ ਸਮੇਤ - ਵਾਤਾਵਰਣ ਦੀ ਰੱਖਿਆ ਕਰਦਿਆਂ ਉਤਪਾਦਕਾਂ, ਫਸਲ ਸਲਾਹਕਾਰਾਂ ਅਤੇ ਧਰਤੀ ਅਤੇ ਕੀਟ ਪ੍ਰਬੰਧਨ ਪੇਸ਼ੇਵਰਾਂ ਨੂੰ ਆਰਥਿਕ ਤੌਰ ਤੇ ਆਪਣੀਆਂ ਸਭ ਤੋਂ ਮੁਸ਼ਕਿਲ ਚੁਣੌਤੀਆਂ ਦਾ ਹੱਲ ਕਰਨ ਲਈ ਸਮਰੱਥ ਬਣਾਉਣਾ। ਦੁਨੀਆ ਭਰ ਵਿੱਚ 100 ਤੋਂ ਵੱਧ ਸਾਈਟ ਤੇ ਲਗਭਗ 6,400 ਕਰਮਚਾਰੀਆਂ ਨਾਲ, ਐਫਐਮਸੀ ਨਵੇਂ ਨਦੀਨ-ਨਾਸ਼ਕ, ਕੀਟਨਾਸ਼ਕ ਅਤੇ ਉੱਲੀਨਾਸ਼ਕ ਸਰਗਰਮ ਸਮੱਗਰੀਆਂ, ਉਤਪਾਦ ਬਣਾਉਣ ਅਤੇ ਗ੍ਰਹਿ ਲਈ ਹਮੇਸ਼ਾ ਬਿਹਤਰ ਸਾਬਿਤ ਹੋਣ ਵਾਲੀਆਂ ਨਵੀਆਂ ਤਕਨਾਲੋਜੀਆਂ ਦੀ ਖੋਜ ਕਰਨ ਲਈ ਵਚਨਬੱਧ ਹੈ। ਹੋਰ ਜਾਣਨ ਲਈ fmc.com ਅਤੇ ag.fmc.com/in/en 'ਤੇ ਜਾਓ ਅਤੇ ਫੇਸਬੁੱਕ® ਅਤੇ ਯੂਟਿਊਬ® 'ਤੇ ਐਫਐਮਸੀ ਇੰਡੀਆ ਨੂੰ ਫਾਲੋ ਕਰੋ।