ਮੁੱਖ ਸਮੱਗਰੀ ਤੇ ਜਾਓ
ਮੀਨੂ ਖੋਲ੍ਹਣ ਲਈ ਕਲਿੱਕ ਕਰੋ
ਕਲਿੱਕ ਕਰੋ ਬੰਦ ਮੀਨੂ 'ਤੇ
ਮੁੱਖ ਸਮੱਗਰੀ ਸ਼ੁਰੂ ਕਰੋ

ਐਫਐਮਸੀ ਇੰਡੀਆ ਟਮਾਟਰ ਅਤੇ ਭਿੰਡੀ ਦੇ ਕਿਸਾਨਾਂ ਦਾ ਸਮਰਥਨ ਕਰਨ ਲਈ ਨਵਾਂ ਕੀਟਨਾਸ਼ਕ ਪੇਸ਼ ਕਰਦੀ ਹੈ

ਐਫਐਮਸੀ ਇੰਡੀਆ ਨੇ ਅੱਜ ਦੱਸਿਆ ਕਿ ਉਸ ਨੇ ਇੱਕ ਨਵਾਂ ਖੋਜ-ਆਧਾਰਿਤ ਕੀਟਨਾਸ਼ਕ ਕੋਰਪ੍ਰਾਈਮਾ™ ਲਾਂਚ ਕੀਤਾ ਹੈ. ਐਫਐਮਸੀ ਦੀ ਦੁਨੀਆ ਭਰ ਵਿੱਚ ਅਗਵਾਈ ਕਰਨ ਵਾਲੀ ਰਾਇਨੈਕਸੀਪੀਅਰ® ਕੀਟ ਨਿਯੰਤਰਣ ਤਕਨਾਲੋਜੀ ਦੁਆਰਾ ਸੰਚਾਲਿਤ, ਕੋਰਪ੍ਰਾਈਮਾ™ ਫਲ ਛੇਦਕ (ਫਰੂਟ ਬੋਰਰ) ਤੋਂ ਵਧੀਆ ਫਸਲ ਸੁਰੱਖਿਆ ਪ੍ਰਦਾਨ ਕਰੇਗਾ, ਜੋ ਭਾਰਤੀ ਕਿਸਾਨਾਂ ਦੀਆਂ ਵੱਡੀਆਂ ਸਮੱਸਿਆਵਾਂ ਵਿੱਚੋਂ ਇੱਕ ਹੈ।

ਇੰਡੀਅਨ ਇੰਸਟੀਚਿਊਟ ਆਫ ਵੈਜੀਟੇਬਲ ਰਿਸਰਚ ਦੇ ਅਨੁਸਾਰ, ਦੇਸ਼ ਭਰ ਦੇ ਟਮਾਟਰ ਕਿਸਾਨ ਹਰ ਸਾਲ ਫਲ ਛੇਦਕ (ਫਰੂਟ ਬੋਰਰ) ਕਰਕੇ ਆਪਣੀ ਉਪਜ ਦਾ 65 ਪ੍ਰਤੀਸ਼ਤ ਤੱਕ ਗੁਆ ਦਿੰਦੇ ਹਨ. ਇਸ ਕੀਟ ਦਾ ਸੰਕ੍ਰਮਣ ਫੁੱਲ ਡਿੱਗਣ ਅਤੇ ਖਰਾਬ ਪੌਦੇ ਦੀ ਸਿਹਤ ਦਾ ਕਾਰਨ ਬਣਦਾ ਹੈ ਜਿਸ ਦੇ ਨਤੀਜੇ ਵਜੋਂ ਖਰਾਬ ਗੁਣਵੱਤਾ ਵਾਲੇ ਫਲ ਪੈਦਾ ਹੁੰਦੇ ਹਨ, ਇਸ ਤਰ੍ਹਾਂ ਫਸਲ ਦੀਆਂ ਉਪਜ ਨੂੰ ਪ੍ਰਤੀਕੂਲ ਪ੍ਰਭਾਵਿਤ ਪਾਉਂਦੇ ਹਨ।

ਰਵੀ ਅੰਨਾਵਰਪੂ, ਪ੍ਰਧਾਨ, ਐਫਐਮਸੀ ਇੰਡੀਆ ਦੀ ਮੌਜੂਦਗੀ ਵਿੱਚ ਕੰਪਨੀ ਦੇ ਰਿਟੇਲਰ ਅਤੇ ਸਥਾਨਕ ਭਾਗੀਦਾਰਾਂ ਦੇ ਨਾਲ ਰਾਇਪੁਰ ਵਿੱਚ ਨਵੀਂ ਪੇਸ਼ਕਸ਼ ਦੀ ਸ਼ੁਰੂਆਤ ਕੀਤੀ ਗਈ ਸੀ. ਉਤਪਾਦ ਦੇ ਉਦਘਾਟਨ ਤੋਂ ਬਾਅਦ, ਮਹਿਮਾਨਾਂ ਲਈ, ਸੱਭਿਆਚਾਰਕ ਪ੍ਰਦਰਸ਼ਨ ਅਤੇ ਗਿਆਨ ਸੈਸ਼ਨ ਦਾ ਆਯੋਜਨ ਕੀਤਾ ਗਿਆ। 

ਐਫਐਮਸੀ ਇੰਡੀਆ ਨੇ ਭਿੰਡੀ ਅਤੇ ਟਮਾਟਰ ਦੇ ਕਿਸਾਨਾਂ ਲਈ ਨਵੇਂ ਕੀਟਨਾਸ਼ਕ ਕੋਰਪ੍ਰਾਈਮਾ ਦੀ ਸ਼ੁਰੂਆਤ ਕੀਤੀਐਫਐਮਸੀ ਇੰਡੀਆ ਨੇ ਭਿੰਡੀ ਅਤੇ ਟਮਾਟਰ ਦੇ ਕਿਸਾਨਾਂ ਲਈ ਨਵੇਂ ਕੀਟਨਾਸ਼ਕ ਕੋਰਪ੍ਰਾਈਮਾ ਦੀ ਸ਼ੁਰੂਆਤ ਕੀਤੀ

ਰਾਇਪੁਰ ਵਿੱਚ ਲਾਂਚ ਇਵੈਂਟ ਵਿੱਚ ਬੋਲਦੇ ਹੋਏ, ਐਫਐਮਸੀ ਇੰਡੀਆ ਦੇ ਪ੍ਰਧਾਨ, ਸ਼੍ਰੀ ਰਵੀ ਅੰਨਾਵਰਪੂ ਨੇ ਕਿਹਾ, "ਪਿਛਲੇ ਸਾਲ ਦੇਸ਼ ਵਿੱਚ ਇੱਕ ਰਿਕਾਰਡ ਬਾਗਬਾਨੀ ਫਸਲ ਉਤਪਾਦਨ ਦੇਖਿਆ ਗਿਆ ਸੀ। ਹਾਲਾਂਕਿ, ਹਰ ਸਾਲ, ਟਮਾਟਰ ਅਤੇ ਭਿੰਡੀ ਦੇ ਕਿਸਾਨ ਫਲ ਛੇਦਕ ਕੀੜਿਆਂ, ਬੀਮਾਰੀਆਂ ਅਤੇ ਕਟਾਈ ਤੋਂ ਬਾਅਦ ਦੇ ਨੁਕਸਾਨ ਦੇ ਕਾਰਨ ਭਾਰੀ ਨੁਕਸਾਨ ਝੱਲਦੇ ਹਨ। ਐਫਐਮਸੀ ਵਿੱਖੇ, ਅਸੀਂ ਸਥਾਈ ਉਤਪਾਦਾਂ ਅਤੇ ਸਮਾਧਾਨਾਂ ਨੂੰ ਪੇਸ਼ ਕਰਕੇ ਕਿਸਾਨਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਇਨੋਵੇਸ਼ਨ ਦੀ ਵਰਤੋਂ ਕਰਦੇ ਹਾਂ। ਕੋਰਪ੍ਰਾਈਮਾ™ ਦੀ ਸ਼ੁਰੂਆਤ ਕਿਸਾਨਾਂ ਦੀਆਂ ਫਸਲਾਂ ਦੀਆਂ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਵੀਨਤਮ ਸਮਾਧਾਨ ਲਿਆਉਣ ਲਈ ਐਫਐਮਸੀ ਦੀ ਵਚਨਬੱਧਤਾ ਦਾ ਪ੍ਰਮਾਣ ਹੈ। ਮੈਨੂੰ ਵਿਸ਼ਵਾਸ ਹੈ ਕਿ ਕੋਰਪ੍ਰਾਈਮਾ™ ਟਮਾਟਰ ਅਤੇ ਭਿੰਡੀ ਦੇ ਕਿਸਾਨਾਂ ਨੂੰ ਉੱਚ ਉਪਜ ਅਤੇ ਬਿਹਤਰ ਗੁਣਵੱਤਾ ਰਾਹੀਂ ਆਪਣੀ ਆਮਦਨੀ ਵਿੱਚ ਸੁਧਾਰ ਕਰਨ ਵਿੱਚ ਮਦਦ ਕਰੇਗਾ।”

ਲੰਬੇ ਸਮੇਂ ਤੱਕ ਕੀਟ ਨਿਯੰਤਰਣ ਕਰਦਿਆਂ ਕਿਸਾਨਾਂ ਨੂੰ ਨਿਵੇਸ਼ ਤੇ ਬਿਹਤਰ ਰਿਟਰਨ ਪ੍ਰਦਾਨ ਕਰਕੇ, ਇਨੋਵੇਟਿਵ ਕੀਟਨਾਸ਼ਕ ਕੋਰਪ੍ਰਾਈਮਾ™ ਨੇ ਆਪਣੇ ਆਪ ਨੂੰ ਸਾਬਿਤ ਕੀਤਾ ਹੈ, ਨਾਲ ਹੀ ਇਹ ਫੁੱਲ ਅਤੇ ਫਲਾਂ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ, ਜਿਸ ਕਰਕੇ ਬਿਹਤਰ ਗੁਣਵੱਤਾ ਦੇ ਨਾਲ ਵਧੀਆ ਪੈਦਾਵਾਰ ਹੁੰਦੀ ਹੈ. ਕੋਰਪ੍ਰਾਈਮਾ™, ਰਾਇਨੈਕਸੀਪੀਅਰ® ਐਕਟਿਵ ਵੱਲੋਂ ਸੰਚਾਲਿਤ, ਫਲ ਛੇਦਕ ਕੀੜਿਆਂ ਤੋਂ ਵਧੀਆ ਅਤੇ ਲੰਮੇ ਸਮੇਂ ਤੱਕ ਸੁਰੱਖਿਆ ਪ੍ਰਦਾਨ ਕਰਨ ਦਾ ਵਾਅਦਾ ਕਰਦਾ ਹੈ, ਜੋ ਕਿਸਾਨਾਂ ਦੇ ਫਸਲਾਂ ਦੀ ਰੱਖਿਆ ਲਈ ਲੱਗਣ ਵਾਲੇ ਸਮੇਂ, ਲਾਗਤਾਂ ਅਤੇ ਯਤਨਾਂ ਨੂੰ ਬਚਾਉਂਦਾ ਹੈ।

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕੋਰਪ੍ਰਾਈਮਾ™ ਨੂੰ ਪੰਜ ਭਾਸ਼ਾਵਾਂ - ਹਿੰਦੀ, ਮਰਾਠੀ, ਤਮਿਲ, ਤੇਲਗੂ ਅਤੇ ਕੰਨੜ ਵਿੱਚ ਇੱਕ ਵਰਚੂਅਲ ਇਵੈਂਟ ਰਾਹੀਂ ਲਾਂਚ ਕੀਤਾ ਗਿਆ ਸੀ ਅਤੇ ਇਸ ਵਿੱਚ ਪੂਰੇ ਦੇਸ਼ ਦੇ ਕਿਸਾਨਾਂ, ਰਿਟੇਲਰਾਂ ਅਤੇ ਵਿਤਰਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਸੀ।

 

 

ਛੱਤੀਸਗੜ੍ਹ ਵਿੱਚ ਉਦਘਾਟਨ, ਮਹਾਰਾਸ਼ਟਰ ਅਤੇ ਕਰਨਾਟਕ ਸਮੇਤ ਭਾਰਤ ਦੇ ਸਬਜ਼ੀਆਂ ਦੇ ਕੇਂਦਰਾਂ ਵਿੱਚ ਤਿੰਨ ਸ਼ਹਿਰਾਂ ਦੇ ਰਾਸ਼ਟਰੀ ਲਾਂਚ ਦਾ ਹਿੱਸਾ ਸੀ. ਲਾਂਚ ਨੇ ਕਈ ਪ੍ਰਮੁੱਖ ਖੇਤਰੀ ਪ੍ਰਕਾਸ਼ਨ ਤੋਂ ਮੀਡੀਆ ਦਾ ਧਿਆਨ ਖਿੱਚਿਆ।

ਐਫਐਮਸੀ ਇੰਡੀਆ ਨੇ ਟਮਾਟਰ ਅਤੇ ਭਿੰਡੀ ਦੇ ਕਿਸਾਨਾਂ ਲਈ ਨਵਾਂ ਕੀਟਨਾਸ਼ਕ ਕੋਰਪ੍ਰਾਈਮਾ ਦੀ ਸ਼ੁਰੂਆਤ ਕੀਤੀ ਹੈ​

6 ਗ੍ਰਾਮ, 17 ਗ੍ਰਾਮ ਅਤੇ 34 ਗ੍ਰਾਮ ਦੇ ਪੈਕ ਵਿੱਚ ਪੇਸ਼ ਕੀਤਾ ਗਿਆ, ਕੋਰਪ੍ਰਾਈਮਾ™ ਛੋਟੇ, ਮਾਰਜਿਨਲ ਅਤੇ ਵੱਡੇ ਕਿਸਾਨਾਂ ਦੀਆਂ ਫਸਲਾਂ ਦੀਆਂ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰੇਗਾ। ਕੋਰਪ੍ਰਾਈਮਾ™ ਹੁਣ ਪ੍ਰਮੁੱਖ ਰਿਟੇਲ ਸਟੋਰ ਤੇ ਉਪਲਬਧ ਹੈ।

ਵਧੇਰੀ ਜਾਣਕਾਰੀ ਲਈ, ਕਿਰਪਾ ਕਰਕੇ ਕੋਰਪ੍ਰਾਈਮਾ™ ਕੀਟਨਾਸ਼ਕ ਤੇ ਜਾਓ | ਐਫਐਮਸੀ ਏਜੀ ਇੰਡੀਆ (FMC Ag IN)