ਮੁੱਖ ਸਮੱਗਰੀ ਤੇ ਜਾਓ
ਮੀਨੂ ਖੋਲ੍ਹਣ ਲਈ ਕਲਿੱਕ ਕਰੋ
ਕਲਿੱਕ ਕਰੋ ਬੰਦ ਮੀਨੂ 'ਤੇ
ਮੁੱਖ ਸਮੱਗਰੀ ਸ਼ੁਰੂ ਕਰੋ

ਐਫਐਮਸੀ ਕਾਰਪੋਰੇਸ਼ਨ ਭਾਰਤ ਵਿੱਚ ਨਵਿਆਉਣਯੋਗ ਊਰਜਾ ਰਣਨੀਤੀ ਦਾ ਵਿਸਤਾਰ ਕਰਦੀ ਹੈ

ਐਫਐਮਸੀ ਕਾਰਪੋਰੇਸ਼ਨ ਨੇ ਭਾਰਤ ਵਿੱਖੇ ਗੁਜਰਾਤ ਪ੍ਰਦੇਸ਼ ਦੀ ਪਨੋਲੀ ਇੰਡਸਟ੍ਰੀਅਲ ਏਸਟੇਟ ਵਿੱਚ ਆਪਣੀ ਦੂਜੀ ਨਿਰਮਾਣ ਸੁਵਿਧਾ 'ਤੇ ਸੌਰ ਊਰਜਾ ਦੀ ਵਰਤੋਂ ਕਰਨਾ ਸ਼ੁਰੂ ਕੀਤਾ. ਇਹ ਪਿਛਲੇ ਸਾਲ ਅਪ੍ਰੈਲ ਵਿੱਚ ਪਹਿਲੀ ਸਹੂਲਤ 'ਤੇ ਸੌਰ ਊਰਜਾ ਵਿੱਚ ਸਫਲਤਾਪੂਰਵਕ ਤਬਦੀਲੀ ਦੇ ਬਾਅਦ, ਦੂਜੀ ਸਹੂਲਤ ਲਈ ਸੌਰ ਊਰਜਾ ਦੀ ਵਰਤੋਂ ਦਾ ਵਿਸਥਾਰ ਹੈ।

ਐਫਐਮਸੀ ਦੇ ਪਨੋਲੀ ਸੰਚਾਲਨ ਹੁਣ ਕੇਪੀਆਈ ਗਲੋਬਲ ਇਨਫ੍ਰਾਸਟ੍ਰਕਚਰ ਲਿਮਟਿਡ, ਗੁਜਰਾਤ ਐਨਰਜੀ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ, (ਜੀਈਟੀਸੀਓ) ਅਤੇ ਗੁਜਰਾਤ ਐਨਰਜੀ ਡਿਵੈਲਪਮੈਂਟ ਏਜੰਸੀ (ਜੀਈਡੀਏ) ਦੇ ਵਿਚਕਾਰ ਹੋਏ ਸਮਝੌਤੇ ਦੇ ਤਹਿਤ, 50 ਮੈਗਾਵਾਟ ਦੇ ਸੌਰ ਊਰਜਾ ਪਲਾਂਟ ਤੋਂ ਆਪਣੀ ਬਿਜਲੀ ਸੰਬੰਧੀ ਕੁੱਲ ਲੋੜ ਦਾ 20 ਪ੍ਰਤੀਸ਼ਤ ਪ੍ਰਾਪਤ ਕਰ ਰਹੇ ਹਨ।

"ਊਰਜਾ-ਕੁਸ਼ਲ ਪ੍ਰਕਿਰਿਆਵਾਂ ਵਿੱਚ ਐਫਐਮਸੀ ਦੇ ਗਲੋਬਲ ਨਿਵੇਸ਼ ਦੇ ਨਤੀਜੇ ਵਜੋਂ ਪਿਛਲੇ ਦੋ ਸਾਲਾਂ ਵਿੱਚ ਘੱਟੋ-ਘੱਟ ਵਿਘਨ ਨਾਲ ਪੂਰਨ ਊਰਜਾ ਦੀ ਵਰਤੋਂ ਘੱਟ ਹੋ ਗਈ ਹੈ. ਪਨੋਲੀ ਨਿਰਮਾਣ ਪਲਾਂਟ ਵਿੱਚ ਸੌਰ ਊਰਜਾ ਦੀ ਵਰਤੋਂ ਨੂੰ ਵਧਾਉਣਾ ਇਸ ਦਿਸ਼ਾ ਵਿੱਚ ਇੱਕ ਕਦਮ ਅੱਗੇ ਵਧਦਾ ਹੈ, ਜੋ ਸਾਡੇ ਸਮੁੱਚੇ ਕਾਰਬਨ ਪ੍ਰਭਾਵ ਨੂੰ ਘਟਾਏਗਾ ਅਤੇ ਸਥਾਨਕ ਨਾਗਰਿਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਵਧਾਵਾ ਦੇਵੇਗਾ," ਪ੍ਰਮੋਦ ਥੋਟਾ, ਪ੍ਰਧਾਨ, ਐਫਐਮਸੀ ਇੰਡੀਆ ਨੇ ਕਿਹਾ।

ਸੌਰ ਊਰਜਾ ਦੀ ਵਰਤੋਂ ਨਾਲ ਜ਼ੀਰੋ ਗ੍ਰੀਨਹਾਉਸ ਗੈਸ (ਜੀਐਚਜੀ) ਦੇ ਨਿਕਾਸ ਦੇ ਨਤੀਜੇ ਵਜੋਂ, ਪਲਾਂਟ ਦੇ ਕੁੱਲ ਨਿਕਾਸ ਨੂੰ ਲਗਭਗ 2,000 ਟਨ ਤੱਕ ਘਟਾਉਣ ਦੀ ਉਮੀਦ ਹੈ।

ਥੋਟਾ ਨੇ ਅੱਗੇ ਦੱਸਿਆ, "ਅਸੀਂ ਸੌਰ ਅਤੇ ਹਵਾ ਜਿਹੇ ਨਵਿਆਉਣਯੋਗ ਸਰੋਤਾਂ ਤੋਂ ਆਉਣ ਵਾਲੀ ਆਪਣੀ ਊਰਜਾ ਦੇ ਹਿੱਸੇ ਨੂੰ ਵਧਾਉਣ ਦਾ ਇਰਾਦਾ ਰੱਖਦੇ ਹਾਂ, ਜਿਸ ਵਿੱਚ ਬਿਜਲੀ ਦੀਆਂ ਜ਼ਰੂਰਤਾਂ ਵਿੱਚ ਅਨੁਮਾਨਿਤ ਵਾਧਾ ਹੁੰਦਾ ਹੈ। ਸੌਰ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਦੇ ਯਤਨਾਂ ਦੇ ਵਿਚਕਾਰ, ਐਫਐਮਸੀ ਦੀਆਂ ਟਿਕਾਊ ਪਹਿਲਕਦਮੀਆਂ ਦੇਸ਼ ਦੇ ਨਿਰਮਾਣ ਉਦਯੋਗ ਲਈ ਬੁਨਿਆਦ ਸਥਾਪਤ ਕਰਨ ਵਿੱਚ ਸਹਾਇਕ ਹੋਣਗੀਆਂ.”

ਅੰਤਰਰਾਸ਼ਟਰੀ ਊਰਜਾ ਏਜੰਸੀ (ਆਈਈਏ) ਦੀ ਰਿਪੋਰਟ ਦੇ ਅਨੁਸਾਰ, ਭਾਰਤ ਨੂੰ ਅਗਲੇ ਦੋ ਦਹਾਕਿਆਂ ਵਿੱਚ ਵਿਸ਼ਵ ਪੱਧਰ 'ਤੇ ਊਰਜਾ ਦੀ ਮੰਗ ਵਿੱਚ ਸਭ ਤੋਂ ਵੱਡਾ ਵਾਧਾ ਦੇਖਣ ਦੀ ਉਮੀਦ ਹੈ ਅਤੇ 2030 ਤੱਕ ਤੀਜੇ ਸਭ ਤੋਂ ਵੱਡੇ ਊਰਜਾ ਖਪਤਕਾਰ ਦੇ ਰੂਪ ਵਿੱਚ ਯੂਰਪੀਅਨ ਯੂਨੀਅਨ ਨੂੰ ਪਿੱਛੇ ਛੱਡ ਦੇਵੇਗਾ।