ਵਿਸ਼ੇਸ਼ਤਾਵਾਂ
- ਦੋਹਰੀ ਕਿਰਿਆ ਦੀ ਵਿਧੀ ਅਤੇ ਇਸਦੀ ਪ੍ਰਣਾਲੀਗਤ ਪ੍ਰਕਿਰਤੀ ਦੋ ਸਰਗਰਮ ਤੱਤਾਂ- ਸਲਫੇਨਟ੍ਰਾਜ਼ੋਨ ਅਤੇ ਕਲੋਮਾਜ਼ੋਨ ਦੇ ਪੂਰਵ-ਮਿਸ਼ਰਣ ਸੁਮੇਲ ਨੂੰ ਗੰਨੇ ਅਤੇ ਸੋਇਆਬੀਨ ਵਿੱਚ ਨਦੀਨ ਪੈਦਾ ਹੋਣ ਤੋਂ ਪਹਿਲਾਂ ਦੇ ਨਿਯੰਤਰਣ ਲਈ ਇੱਕ ਵਿਲੱਖਣ ਉਤਪਾਦ ਬਣਾਉਂਦੀ ਹੈ
- ਦਿਨ -1 ਤੋਂ ਸਖਤ ਨਦੀਨਾਂ 'ਤੇ ਸ਼ਾਨਦਾਰ ਨਿਯੰਤਰਣ
- ਇੱਕ ਤੋਂ ਜ਼ਿਆਦਾ ਛਿੜਕਾਵ ਦੀ ਕੋਈ ਲੋੜ ਨਹੀਂ ਹੈ, ਇਸਲਈ ਮਜ਼ਦੂਰੀ ਲਾਗਤ ਘੱਟ ਹੋ ਗਈ ਹੈ
- ਨਦੀਨਾਂ 'ਤੇ ਲੰਮੇ ਸਮੇਂ ਲਈ ਨਿਯੰਤਰਣ
- ਫਸਲ ਨੂੰ ਸ਼ੁਰੂ ਤੋਂ ਹੀ ਪੂਰਾ ਪੋਸ਼ਣ
ਸਹਾਇਕ ਦਸਤਾਵੇਜ਼
ਇਸ ਤੇ ਜਾਓ
ਪ੍ਰੋਡਕਟ ਬਾਰੇ ਸੰਖੇਪ ਜਾਣਕਾਰੀ
ਅਥਾਰਿਟੀ® ਨੈਕਸਟ' ਇੱਕ ਹਰਬੀਸਾਈਡ (ਨਦੀਨ-ਨਾਸ਼ਕ) ਦਵਾਈ ਹੈ, ਜੋ ਗੰਨੇ ਅਤੇ ਸੋਇਆਬੀਨ ਦੀ ਫਸਲ ਦੇ ਦੌਰਾਨ, ਚੌੜੇ ਪੱਤੇ ਅਤੇ ਨਦੀਨ (ਜੰਗਲੀ ਘਾਹ) ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਉਸ ਤੇ ਵਿਆਪਕ ਤੌਰ ਤੇ ਨਿਯੰਤਰਣ ਪ੍ਰਦਾਨ ਕਰਦੀ ਹੈ। ਇਹ ਸਲਫੇਨਟ੍ਰਾਜ਼ੋਨ ਅਤੇ ਕਲੋਮਾਜ਼ੋਨ ਨਾਲ ਮਿਲ ਕੇ ਬਣੀ ਹੈ। ਸਲਫੇਨਟ੍ਰਾਜੋ ਇੱਕ ਏਰੀਲ ਟ੍ਰਾਯਾਜੋਲਿਨੋਨ ਹਰਬੀਸਾਈਡ ਹੈ, ਜਦਕਿ ਕਲੋਮਾਜ਼ੋਨ ਇੱਕ ਆਈਸੋਕਸਾਲਿਡੀਨੋਨ ਹਰਬੀਸਾਈਡ ਹੈ। ਅਥਾਰਿਟੀ® ਨੈਕਸਟ' ਇੱਕ ਹਰਬੀਸਾਈਡ (ਨਦੀਨ-ਨਾਸ਼ਕ) ਵਿਸ਼ੇਸ਼ ਤੌਰ ਤੇ ਇਨ੍ਹਾਂ ਨਦੀਨਾਂ ਲਈ ਵਰਤਿਆ ਜਾਂਦਾ ਹੈ ਅਤੇ ਦੋਹਰੇ ਗੁਣ ਨਾਲ ਪ੍ਰਣਾਲੀਗਤ ਤੌਰ ਤੇ ਕੰਮ ਕਰਦੀ ਹੈ। ਹੋਰ ਹਰਬੀਸਾਈਡ ਦਵਾਈਆਂ ਨਾਲ ਵਰਤੇ ਜਾਣ ਤੇ ਇਹ ਇੱਕ-ਦੂਜੇ ਦੇ ਅਸਰ ਨੂੰ ਪ੍ਰਭਾਵਿਤ ਨਹੀਂ ਕਰਦੀ ਹੈ।
ਫਸਲਾਂ

ਸੋਇਆਬੀਨ
ਸੋਇਆਬੀਨ ਲਈ ਟੀਚਾ ਨਿਯੰਤਰਣ
ਇਹ ਉਤਪਾਦ ਹੇਠ ਲਿਖਿਆਂ ਲਈ ਪ੍ਰਭਾਵਸ਼ਾਲੀ ਨਿਯੰਤਰਣ ਪ੍ਰਦਾਨ ਕਰਦਾ ਹੈ:
- ਕੋਮੇਲੀਨਾ ਐਸਪੀਪੀ. (ਡੇ ਫਲਾਵਰ)
- ਅਕਾਲੀਫਾ ਐਸਪੀਪੀ. (ਕਾਪਰ ਲੀਫ)
- ਡਿਗੇਰਾ ਐਸਪੀਪੀ. (ਫੋਲਸ ਅਮਰੰਥ)
- ਕੋਰਕੋਰਸ ਐਸਪੀਪੀ. (ਨਲਟਾ ਜੂਟ)
- ਯੂਫੋਰਬਿਆ ਐਸਪੀਪੀ. (ਗਾਰਡਨ ਸਪਰਜ)
- ਪਾਰਥੇਨਿਅਮ ਹਾਇਸਟੇਰੋਫੋਰਸ (ਕਾਂਗ੍ਰੇਸ ਘਾਹ)
- ਇਚਿਨੋਕਲੋਆ ਐਸਪੀਪੀ. (ਬਾਰਨਯਾਰਡ ਘਾਹ)
- ਬ੍ਰਾਕੀਏਰਿਆ ਐਸਪੀਪੀ. (ਪਾਰਾ ਘਾਹ)
- ਡਾਇਨੇਬ੍ਰਾ ਐਸਪੀਪੀ. (ਵਾਈਪਰ ਘਾਹ)
- ਡਿਜ਼ੀਟੇਰੀਆ ਐਸਪੀਪੀ. (ਕ੍ਰੈਬ ਘਾਹ)
- ਸਿਨਾਡੋਨ ਡੈਕਟਿਲੋਨ (ਬਰਮੂਡਾ ਘਾਹ)
- ਸਾਈਪਰਸ ਰੋਟੰਡਸ (ਨਟ ਘਾਹ)

ਗੰਨਾ
ਗੰਨੇ ਲਈ ਟੀਚਾ ਨਿਯੰਤਰਣ
ਇਹ ਉਤਪਾਦ ਹੇਠ ਲਿਖਿਆਂ ਲਈ ਪ੍ਰਭਾਵਸ਼ਾਲੀ ਨਿਯੰਤਰਣ ਪ੍ਰਦਾਨ ਕਰਦਾ ਹੈ:
- ਅਮਰੰਥਸ ਵਿਰਦਿਸ (ਅਮਰੰਥ)
- ਟ੍ਰਾਯੰਥੇਮਾ ਐਸਪੀ. (ਹਾਰਸ ਪਰਸ਼ਿਅਨ)
- ਡਿਗੇਰਾ ਅਰਵੈਂਸਿਸ (ਫੋਲਸ ਅਮਰੰਥ)
- ਫਾਇਸੇਲਿਸ ਐਸਪੀਪੀ. (ਗ੍ਰਾਉਂਡ ਚੈਰੀ)
- ਯੂਫੋਰਬਿਆ ਹਿਰਟਾ (ਗਾਰਡਨ ਸਪਰਜ)
- ਪੋਰਟੂਲਕਾ ਓਲੇਰੇਸਿਆ (ਪਰਸ਼ਿਅਨ)
- ਬ੍ਰਾਕੀਏਰਿਆ ਐਸਪੀਪੀ. (ਪਾਰਾ ਘਾਹ)
- ਸਿਨਾਡੋਨ ਡੈਕਟਿਲੋਨ (ਬਰਮੂਡਾ ਘਾਹ)
- ਇਚਿਨੋਕਲੋਆ ਐਸਪੀਪੀ. (ਬਾਰਨਯਾਰਡ ਘਾਹ)
- ਡੈਕਟਾਈਲੋਕਟੇਨੀਅਮ ਇਜਿਪਟੀਅਮ (ਕਰੋ ਫੂਟ ਘਾਹ)
- ਡਿਜ਼ੀਟੇਰੀਆ ਸਾਂਗੁਇਨਾਲਿਸ (ਕ੍ਰੈਬ ਘਾਹ)
- ਸਾਈਪਰਸ ਰੋਟੰਡਸ (ਨਟ ਘਾਹ)
ਫਸਲਾਂ, ਟੀਚਿਤ ਕੀਟਾਂ, ਵਰਤੋਂ ਲਈ ਨਿਰਦੇਸ਼, ਪਾਬੰਦੀਆਂ ਅਤੇ ਸਾਵਧਾਨੀਆਂ ਦੀ ਅਧਿਕਾਰਤ ਸੂਚੀ ਲਈ ਹਮੇਸ਼ਾਂ ਉਤਪਾਦ ਲੇਬਲ ਦੇਖੋ। ਲੋੜੀਂਦੇ ਨਤੀਜਿਆਂ ਲਈ, ਦਿੱਤੇ ਗਏ ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਪਾਲਣਾ ਕਰੋ।
ਇਸ ਉਤਪਾਦ ਦੀ ਵਰਤੋਂ ਸਾਡੇ ਨਿਯੰਤਰਣ ਤੋਂ ਬਾਹਰ ਹੁੰਦੀ ਹੈ, ਇਸਲਈ ਅਸੀਂ ਉਤਪਾਦ ਦੀ ਸਮਾਨ ਗੁਣਵੱਤਾ ਨੂੰ ਛੱਡ ਕੇ ਕੋਈ ਭਰੋਸਾ ਨਹੀਂ ਦਿੰਦੇ ਹਾਂ।
ਪੂਰੀ ਫਸਲ ਸੂਚੀ
- ਸੋਇਆਬੀਨ
- ਗੰਨਾ