ਵਿਸ਼ੇਸ਼ਤਾਵਾਂ
- ਡਰਮੇਟ® ਕੀਟਨਾਸ਼ਕ ਇੱਕ ਔਰਗੈਨੋਫੋਸਫੇਟ ਕੀਟਨਾਸ਼ਕ ਹੈ
- ਇਸ ਨਾਲ ਸੰਪਰਕ, ਪੇਟ ਅਤੇ ਫਿਊਮੀਜੈਂਟ ਸੰਬੰਧੀ ਕਾਰਵਾਈ ਹੁੰਦੀ ਹੈ
- ਇਹ ਸੁੰਡੀ, ਤਣਾ ਛੇਦਕ, ਕੀੜਿਆਂ, ਫਲ ਛੇਦਕ, ਜੜ੍ਹ ਛੇਦਕ ਅਤੇ ਨਾਲ ਹੀ ਦੀਮਕ ਨੂੰ ਨਿਯੰਤਰਿਤ ਕਰ ਸਕਦਾ ਹੈ
- ਇਸ ਨੂੰ ਫੋਲੀਅਰ ਸਪ੍ਰੇ, ਮਿੱਟੀ ਭਿਗਾਉਣ, ਬੀਜ ਭਿਗਾਉਣ ਅਤੇ ਬੀਜ ਉਪਚਾਰ ਵਜੋਂ ਵਰਤਿਆ ਜਾ ਸਕਦਾ ਹੈ
- ਇਸ ਨੂੰ ਕਪਾਹ, ਝੋਨਾ, ਬੀਂਸ, ਸਬਜੀਆਂ ਆਦਿ 'ਤੇ ਵਰਤਿਆ ਜਾ ਸਕਦਾ ਹੈ
ਸਹਾਇਕ ਦਸਤਾਵੇਜ਼
ਇਸ ਤੇ ਜਾਓ
ਪ੍ਰੋਡਕਟ ਬਾਰੇ ਸੰਖੇਪ ਜਾਣਕਾਰੀ
ਡਰਮੇਟ® ਕੀਟਨਾਸ਼ਕ ਇੱਕ ਔਰਗੈਨੋਫੋਸਫੇਟ ਕੀਟਨਾਸ਼ਕ ਹੈ ਅਤੇ ਸੰਪਰਕ, ਪੇਟ ਅਤੇ ਫਿਊਮੀਗੈਂਟ ਗੁਣਾਂ ਸਮੇਤ ਕਈ ਤਰੀਕਿਆਂ ਦੀ ਅਸਰਦਾਰ ਕਾਰਵਾਈ ਕਰਦਾ ਹੈ। ਇਹ ਕੀਟਨਾਸ਼ਕ ਕਈ ਪ੍ਰਕਾਰ ਦੇ ਕੀੜਿਆਂ ਦੇ ਵਿਰੁੱਧ ਇੱਕ ਪ੍ਰਭਾਵਸ਼ਾਲੀ ਹੱਲ ਵਜੋਂ ਕੰਮ ਕਰਦਾ ਹੈ, ਜਿਸ ਵਿੱਚ ਸੁੰਡੀ, ਕੀੜੇ, ਫਲ ਛੇਦਕ, ਜੜ੍ਹ ਛੇਦਕ, ਅਤੇ ਇੱਥੋਂ ਤੱਕ ਕਿ ਦੀਮਕ ਸ਼ਾਮਲ ਹੈ। ਇਸ ਤੋਂ ਇਲਾਵਾ, ਡਰਮੇਟ ਨੂੰ ਵੱਖ-ਵੱਖ ਤਰੀਕਿਆਂ ਰਾਹੀਂ ਵਰਤਿਆ ਜਾ ਸਕਦਾ ਹੈ ਜਿਵੇਂ ਕਿ ਪੱਤਿਆਂ 'ਤੇ ਛਿੜਕਾਵ, ਮਿੱਟੀ ਭਿਗਾਉਣ, ਬੀਜ ਭਿਗਾਉਣ ਅਤੇ ਬੀਜ ਉਪਚਾਰ ਆਦਿ, ਜਿਸ ਕਰਕੇ ਇਹ ਕਪਾਹ, ਝੋਨੇ, ਬੀਂਸ, ਸਬਜੀਆਂ ਅਤੇ ਹੋਰ ਵੀ ਬਹੁਤ ਸਾਰੀਆਂ ਫਸਲਾਂ ਦੀ ਸੁਰੱਖਿਆ ਲਈ ਇੱਕ ਅਹਿਮ ਅਸੈੱਟ ਵਜੋਂ ਮੰਨਿਆ ਜਾਂਦਾ ਹੈ।
ਫਸਲਾਂ
ਚੌਲ
ਚੌਲ ਲਈ ਟੀਚਿਤ ਨਿਯੰਤਰਣ
ਇਹ ਉਤਪਾਦ ਹੇਠ ਲਿਖਿਆਂ ਲਈ ਪ੍ਰਭਾਵਸ਼ਾਲੀ ਨਿਯੰਤਰਣ ਪ੍ਰਦਾਨ ਕਰਦਾ ਹੈ:
- ਗੈਲ ਮਿਜ
- ਸੁੰਡੀ (ਸਟੇਮ ਬੋਰਰ)
ਕਪਾਹ
ਕਪਾਹ ਲਈ ਟੀਚਾ ਨਿਯੰਤਰਣ
ਇਹ ਉਤਪਾਦ ਹੇਠ ਲਿਖਿਆਂ ਲਈ ਪ੍ਰਭਾਵਸ਼ਾਲੀ ਨਿਯੰਤਰਣ ਪ੍ਰਦਾਨ ਕਰਦਾ ਹੈ:
- ਚੇਪਾ (ਐਫਿਡਸ)
- ਸੁੰਡੀ (ਬੋਲਵਰਮ)
- ਚਿੱਟੀ ਮੱਖੀ (ਵਾਈਟਫਲਾਈ)
- ਕੁਤਰਨ ਵਾਲੀ ਸੁੰਡੀ
ਬੈਂਗਣ
ਬੈਂਗਣ ਲਈ ਟੀਚਾ ਨਿਯੰਤਰਣ
ਇਹ ਉਤਪਾਦ ਹੇਠ ਲਿਖਿਆਂ ਲਈ ਪ੍ਰਭਾਵਸ਼ਾਲੀ ਨਿਯੰਤਰਣ ਪ੍ਰਦਾਨ ਕਰਦਾ ਹੈ:
- ਸ਼ੂਟ ਅਤੇ ਫਲ ਛੇਦਕ (ਫਰੂਟ ਬੋਰਰ)
ਸੇਬ
ਸੇਬ ਲਈ ਟੀਚਾ ਨਿਯੰਤਰਣ
ਇਹ ਉਤਪਾਦ ਹੇਠ ਲਿਖਿਆਂ ਲਈ ਪ੍ਰਭਾਵਸ਼ਾਲੀ ਨਿਯੰਤਰਣ ਪ੍ਰਦਾਨ ਕਰਦਾ ਹੈ:
- ਚੇਪਾ (ਐਫਿਡਸ)
ਕਣਕ
ਕਣਕ ਲਈ ਟੀਚਿਤ ਨਿਯੰਤਰਣ
ਇਹ ਉਤਪਾਦ ਹੇਠ ਲਿਖਿਆਂ ਲਈ ਪ੍ਰਭਾਵਸ਼ਾਲੀ ਨਿਯੰਤਰਣ ਪ੍ਰਦਾਨ ਕਰਦਾ ਹੈ:
- ਸਿਉਂਕ
ਗੰਨਾ
ਗੰਨੇ ਲਈ ਟੀਚਾ ਨਿਯੰਤਰਣ
ਇਹ ਉਤਪਾਦ ਹੇਠ ਲਿਖਿਆਂ ਲਈ ਪ੍ਰਭਾਵਸ਼ਾਲੀ ਨਿਯੰਤਰਣ ਪ੍ਰਦਾਨ ਕਰਦਾ ਹੈ:
- ਸਿਉਂਕ
ਫਸਲਾਂ, ਟੀਚਿਤ ਕੀਟਾਂ, ਵਰਤੋਂ ਲਈ ਨਿਰਦੇਸ਼, ਪਾਬੰਦੀਆਂ ਅਤੇ ਸਾਵਧਾਨੀਆਂ ਦੀ ਅਧਿਕਾਰਤ ਸੂਚੀ ਲਈ ਹਮੇਸ਼ਾਂ ਉਤਪਾਦ ਲੇਬਲ ਦੇਖੋ। ਲੋੜੀਂਦੇ ਨਤੀਜਿਆਂ ਲਈ, ਦਿੱਤੇ ਗਏ ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਪਾਲਣਾ ਕਰੋ।
ਇਸ ਉਤਪਾਦ ਦੀ ਵਰਤੋਂ ਸਾਡੇ ਨਿਯੰਤਰਣ ਤੋਂ ਬਾਹਰ ਹੁੰਦੀ ਹੈ, ਇਸਲਈ ਅਸੀਂ ਉਤਪਾਦ ਦੀ ਸਮਾਨ ਗੁਣਵੱਤਾ ਨੂੰ ਛੱਡ ਕੇ ਕੋਈ ਭਰੋਸਾ ਨਹੀਂ ਦਿੰਦੇ ਹਾਂ।